World Cup 2019: ਭਾਰਤੀ ਕ੍ਰਿਕੇਟ ਪ੍ਰੇਮੀਆਂ ਕਰ ਰਹੇ ਟਿਕਟਾਂ ਦੀ ਬਲੈਕ, ਨਿਊਜ਼ੀਲੈਂਡ ਨੇ ਕੀਤੀ ਅਪੀਲ

223

ਚੰਡੀਗੜ੍ਹ: ਨਿਊਜ਼ੈਲੈਂਡ ਕ੍ਰਿਕੇਟ ਟੀਮ ਦੇ ਆਲਰਾਊਂਡਰ ਜੇਮਜ਼ ਨੀਸ਼ਨ ਨੇ ਫਾਈਨਲ ਮੁਕਾਬਲੇ ਤੋਂ ਪਹਿਲਾਂ ਭਾਰਤੀ ਕ੍ਰਿਕੇਟ ਫੈਨਜ਼ ਨੂੰ ਭਾਵੁਕ ਅਪੀਲ ਕੀਤੀ ਹੈ। ਨੀਸ਼ਮ ਨੇ 14 ਜੁਲਾਈ ਨੂੰ ਇੰਗਲੈਂਡ ਖ਼ਿਲਾਫ਼ ਫਾਈਨਲ ਮੈਚ ਤੋਂ ਪਹਿਲਾਂ ਭਾਰਤੀ ਫੈਨਜ਼ ਨੂੰ ਕਿਹਾ ਹੈ ਕਿ ਉਹ ਮੈਚ ਦੀ ਟਿਕਟ ਦੀ ਕਾਲਾ ਬਾਜ਼ਾਰੀ ਨਾ ਕਰਨ। ਇਸ ਤੋਂ ਇਲਾਵਾ ਆਈਸੀਸੀ ਨੇ ਵੀ ਕ੍ਰਿਕੇਟ ਫੈਨਜ਼ ਨੂੰ ਚੇਤਾਵਨੀ ਦਿੱਤੀ ਹੈ ਕਿ ਉਹ ਟਿਕਟ ਦੀ ਕਾਲਾਬਾਜ਼ਾਰੀ ਨਾ ਕਰਨ। ਜੇ ਫੈਨਜ਼ ਕਿਸੇ ਅਣਅਧਿਕਾਰਿਤ ਵੈਬਸਾਈਟ ਤੋਂ ਟਿਕਟ ਖਰੀਦਦੇ ਹਨ ਤਾਂ ਉਸ ਨੂੰ ਰੱਦ ਕਰ ਦਿੱਤਾ ਜਾਏਗਾ।

ਇਸ ਬਾਰੇ ਨੀਸ਼ਮ ਨੇ ਟਵੀਟ ਕਰਕੇ ਲਿਖਿਆ, ‘ਭਾਰਤੀ ਕ੍ਰਿਕੇਟ ਫੈਨਜ਼ ਜੇ ਆਪ ਫਾਈਨਲ ਮੈਚ ਵੇਖਣ ਨਹੀਂ ਆ ਰਹੇ ਹਨ ਤਾਂ ਤੁਹਾਨੂੰ ਅਪੀਲ ਹੈ ਕਿ ਤੁਸੀਂ ਟਿਕਟ ਨੂੰ ਆਫੀਸ਼ੀਅਲ ਸਾਈਟ ‘ਤੇ ਦੁਬਾਰਾ ਵੇਚ ਦਿਓ। ਮੈਂ ਜਾਣਦਾ ਹਾਂ ਤੁਹਾਡੇ ਕੋਲ ਮੌਕਾ ਹੈ ਕਿ ਤੁਸੀਂ ਇਸ ਤੋਂ ਮੁਨਾਫ਼ਾ ਕਮਾ ਸਕਦੇ ਹੋ ਪਰ ਤੁਸੀਂ ਦੂਸਰੇ ਦੇਸ਼ ਦੇ ਕ੍ਰਿਕੇਟ ਫੈਨਜ਼ ਬਾਰੇ ਵੀ ਸੋਚੋ।’

ਦੱਸ ਦੇਈਏ ਭਾਰਤੀ ਕ੍ਰਿਕੇਟ ਫੈਨਜ਼ ਨੇ ਭਾਰੀ ਗਿਣਤੀ ਫਾਈਨਲ ਮੈਚ ਦੀਆਂ ਟਿਕਟਾਂ ਐਡਵਾਂਸ ਵਿੱਚ ਹੀ ਖਰੀਦ ਲਈਆਂ ਸੀ। ਉਮੀਦ ਸੀ ਕਿ ਭਾਰਤੀ ਟੀਮ ਫਾਈਨਲ ਮੈਚ ਵਿੱਚ ਪਹੁੰਚੇਗੀ ਪਰ ਅਜਿਹਾ ਨਹੀਂ ਹੋ ਸਕਿਆ। ਹੁਣ ਮਾਯੂਸ ਭਾਰਤੀ ਕ੍ਰਿਕੇਟ ਫੈਨਜ਼ ਆਪਣੇ ਨੁਕਸਾਨ ਦੀ ਭਰਪਾਈ ਲਈ ਹੁਣ ਟਿਕਟਾਂ ਨੂੰ ਉੱਚੀਆਂ ਕੀਮਤਾਂ ‘ਤੇ ਵੇਚ ਸਕਦੇ ਹਨ।

Leave A Reply

Your email address will not be published.