ਅਪਣੀ ਖ਼ੁਦਮੁਖ਼ਤਿਆਰੀ ਲਈ ਪੂਰੀ ਵਾਹ ਲਗਾ ਦੇਵੇਗਾ ਭਾਰਤ: ਰਾਸ਼ਟਰਪਤੀ

69

ਕੋਇੰਬਟੂਰ : ਪੁਲਵਾਮਾ ‘ਚ 14 ਫ਼ਰਵਰੀ ਨੂੰ ਅਤਿਵਾਦੀ ਹਮਲੇ ਮਗਰੋਂ ਭਾਰਤੀ ਹਵਾਈ ਸੈਨਾ ਦੇ ਹਵਾਈ ਹਮਲੇ ਦਾ ਜ਼ਿਕਰ ਕਰਦਿਆਂ ਰਾਸ਼ਟਰਪਤੀ ਰਾਮਨਾਥ ਕੋਵਿੰਦ ਨੇ ਕਿਹਾ ਕਿ ਰਾਸ਼ਟਰ ਦੀ ਖ਼ੁਦਮੁਖ਼ਤਿਆਰੀ ਦੀ ਰਖਿਆ ਲਈ ਭਾਰਤ ਅਪਣੀ ਪੂਰੀ ਵਾਹ ਲਗਾ ਦੇਵੇਗਾ। ਰਾਸ਼ਟਰਪਤੀ ਨੇ ਸੋਮਵਾਰ ਨੂੰ ਇਥੇ ਇਕ ਪ੍ਰੋਗਰਾਮ ਨੂੰ ਸੰਬੋਧਨ ਕਰਦਿਆਂ ਕਿਹਾ ਕਿ ਵੱਖ ਵੱਖ ਦੇਸ਼ਾਂ ਦੇ ਸਮੂਹ ਵਿਚ ਭਾਰਤ ਦਾ ਵੱਧ ਰਿਹਾ ਕੱਦ ਉਸ ਦੇ ਸੁਰਖਿਆ ਬਲਾਂ ਦੀ ਤਾਕਤ ਅਤੇ ਸਮਰੱਥਾ ਨੂੰ ਦਰਸਾਂਉਦਾ ਹੈ।

 ਕੋਵਿੰਦ ਨੇ ਕਿਹਾ, ”ਭਾਰਤੀ ਜਵਾਨਾਂ ਦੀ ਵੀਰਤਾ ਨੂੰ ਅਸੀਂ ਹਾਲ ਹੀ ਵਿਚ ਦੇਖਿਆ ਹੈ। ਜਿਸ ਤਰ੍ਹਾਂ ਭਾਰਤੀ ਹਵਾਈ ਸੈਨਾ ਨੇ ਇਕ ਅਣਪਛਾਤੇ ਅਤਿਵਾਦੀ ਟਿਕਾਣੇ ਨੂੰ ਨਿਸ਼ਾਨਾਂ ਬਣਾ ਕੇ ਹਮਲੇ ਕੀਤੇ ਅਤੇ ਕਾਰਵਾਈ ਨੂੰ ਸਫ਼ਲਤਾਪੂਰਨ ਪੂਰਾ ਕੀਤਾ ਉਹ ਉਸ ਦੀ ਹੀ ਉਦਾਹਰਣ ਹੈ।” ਭਾਰਤੀ ਹਵਾਈ ਸੈਨਾਂ ਨੇ 26 ਫ਼ਰਵਰੀ ਨੂੰ ਪਾਕਿਸਤਾਨ ਸਥਿਤ ਅਤਿਵਾਦੀ ਜਥੇਬੰਦੀ ਜੈਸ਼-ਏ-ਮੁਹੰਮਦ ਦੇ ਟਿਕਾਣਿਆਂ ‘ਤੇ ਹਮਲੇ ਕੀਤੇ ਸਨ।

ਕੋਵਿੰਦ ਨੇ ਕਿਹਾ ਕਿ ਉਨਤੀ ਦੀਆਂ ਜ਼ਰੂਰਤਾਂ ਨੂੰ ਧਿਆਨ ਵਿਚ ਰਖਦਿਆਂ ਹਵਾਈ ਸੈਨਾਂ ਲਗਾਤਾਰ ਆਧੁਨਿਕ ਹੋ ਰਹੀ ਹੈ । ਰਾਸ਼ਟਰਪਤੀ ਨੇ ਕਿਹ ਕਿ ਸਾਡੇ ਰਾਸ਼ਟਰ ਦੀ ਖ਼ੁਦਮੁਖ਼ਤਿਆਰੀ, ਅਸਮਾਨੀ ਖੇਤਰ ਦੀ ਸੁਰਖਿਆ ਤੋਂ ਬਿਨਾਂ ਭਾਰਤੀ ਹਵਾਈ ਸੈਨਾਂ ਮਨੁੱਖੀ ਸਹਾਇਤਾ ਅਤੇ ਆਪਦਾ ਰਾਹਤ (ਐਚਏਡੀਆਰ) ਮੁਹਿੰਮਾਂ ਵਿਚ ਵੀ ਅੱਗੇ ਰਹੀ ਹੈ।  ਉਨ੍ਹਾਂ ਕਿਹਾ, ”ਉਨ੍ਹਾਂ ਦੇ ਸ਼ਾਨਦਾਰ ਪ੍ਰਦਰਸ਼ਨ ਨੂੰ ਦੇਖਦਿਆਂ ਏਅਰਫ਼ੋਰਸ ਸਟੇਸ਼ਨ, ਹਕੀਮਪੇਟ ਅਤੇ ਪੰਜ ਬੇਸ ਰਿਪੇਅਰ ਡੀਪੂ ਨੂੰ ”ਪ੍ਰੈਜ਼ੀਡੈਂਟ ਕਲਰਸ” ਦਿੰਦਿਆਂ ਬਹੁਤ ਖ਼ੁਸ਼ੀ ਹੋ ਰਹੀ ਹੈ।

Leave A Reply

Your email address will not be published.