ਅੱਖਾਂ ’ਚ ਮਿਰਚਾਂ ਪਾ ਕੇ ਲੁੱਟਣ ਵਾਲੇ 3 ਲੁਟੇਰੇ ਦਿੱਲੀ ਤੋਂ ਕਾਬੂ

194

 

ਅੱਖਾਂ ’ਚ ਮਿਰਚਾਂ ਪਾ ਕੇ ਲੁੱਟ-ਖੋਹ ਦੀ ਘਟਨਾ ਨੂੰ ਅੰਜਾਮ ਦੇਣ ਵਾਲੇ ਤਿੰਨ ਲੁਟੇਰਿਆਂ ਨੂੰ ਪੁਲਸ ਨੇ ਦਿੱਲੀ ਤੋਂ ਗ੍ਰਿਫਤਾਰ ਕਰ ਲਿਆ ਹੈ। ਪ੍ਰੈੱਸ ਕਾਨਫਰੰਸ ’ਚ ਇਸ ਸਬੰਧੀ ਜਾਣਕਾਰੀ ਦਿੰਦਿਆਂ ਡੀ. ਐੱਸ. ਪੀ. ਰਾਜੇਸ਼ ਕੁਮਾਰ ਛਿੱਬਰ ਨੇ ਦੱਸਿਆ ਕਿ 11 ਸਤੰਬਰ ਨੂੰ ਭਾਰਤ ਫਾੲਿਨਾਂਸ ਲਿਮ. ਕੰਪਨੀ ਦੇ ਜੈ ਪ੍ਰਕਾਸ਼ ਤੋਂ ਇਕ ਮੋਟਰਸਾਈਕਲ ’ਤੇ ਸਵਾਰ 3 ਨੌਜਵਾਨ ਅੱਖਾਂ ’ਚ ਮਿਰਚਾਂ ਪਾ ਕੇ ਪਿੱਠੂ ਵਾਲਾ ਬੈਗ ਖੋਹ ਕੇ ਫਰਾਰ ਹੋ ਗਏ  ਸਨ। ਬੈਗ ਵਿਚ 83896 ਰੁਪਏ, ਇਕ ਟੈਬ ਅਤੇ ਹੋਰ ਸਾਮਾਨ ਸੀ। ਥਾਣਾ ਸਿਟੀ-2 ਦੇ ਮੁੱਖ ਅਫਸਰ ਮਲਕੀਤ ਸਿੰਘ ਅਤੇ ਉਨ੍ਹਾਂ ਦੀ ਟੀਮ ਨੇ 72 ਘੰਟਿਆਂ ਦੇ ਅੰਦਰ-ਅੰਦਰ ਦਿੱਲੀ ਤੋਂ ਵਿਸ਼ਾਲ ਕੁਮਾਰ ਉਰਫ ਠੋਲੂ, ਮਨਜਿੰਦਰ ਸਿੰਘ ਉਰਫ ਮਨੀ ਅਤੇ ਤੇਜਿੰਦਰ ਸਿੰਘ ਉਰਫ ਤੰਮਾ ਵਾਸੀ ਬਰਨਾਲਾ ਨੂੰ ਗ੍ਰਿਫਤਾਰ ਕਰ  ਲਿਆ।
ਵਾਰਦਾਤ ’ਚ ਵਰਤਿਆ ਮੋਟਰਸਾਈਕਲ ਵੀ ਬਰਾਮਦ

ਵਿਸ਼ਾਲ ਕੁਮਾਰ ਤੋਂ ਲੁੱਟੇ ਹੋਏ ਪੈਸਿਆਂ ’ਚੋਂ 10,000 ਰੁਪਏ, ਪਿੱਠੂ ਬੈਗ ਅਤੇ ਟੈਬ ਬਰਾਮਦ  ਕਰ ਲਿਆ  ਗਿਆ  ਹੈ, ਜਦੋਂਕਿ ਮਨਜਿੰਦਰ ਸਿੰਘ ਅਤੇ ਤੇਜਿੰਦਰ ਸਿੰਘ ਕੋਲੋਂ 5-5 ਹਜ਼ਾਰ ਰੁਪਏ ਅਤੇ ਲੁੱਟੀ ਹੋਈ ਰਕਮ ਨਾਲ 2 ਨਵੇਂ ਖਰੀਦੇ ਹੋਏ ਮੋਬਾਇਲ  ਬਰਾਮਦ ਕੀਤੇ ਗਏ  ਹਨ। ਵਾਰਦਾਤ ’ਚ ਵਰਤਿਆ ਗਿਆ ਮੋਟਰਸਾਈਕਲ ਵੀ  ਬਰਾਮਦ ਕੀਤਾ ਗਿਆ।
ਮੁਲਜ਼ਮ 4 ਦਿਨਾਂ  ਦੇ ਪੁਲਸ ਰਿਮਾਂਡ ’ਤੇ
ਵਿਸ਼ਾਲ ਕੁਮਾਰ  ਖਿਲਾਫ ਪਹਿਲਾਂ ਵੀ ਕੇਸ ਦਰਜ ਹੈ। ਉਕਤ ਤਿੰਨੇ ਦੋਸ਼ੀਆਂ ਨੂੰ ਅਦਾਲਤ ’ਚ ਪੇਸ਼ ਕੀਤਾ ਗਿਆ, ਜਿੱਥੇ ਅਦਾਲਤ ਨੇ ਪੁਲਸ ਨੂੰ ਇਨ੍ਹਾਂ ਦਾ ਚਾਰ ਦਿਨ ਦਾ ਪੁਲਸ ਰਿਮਾਂਡ ਦੇ ਦਿੱਤਾ।

Leave A Reply

Your email address will not be published.