‘ਆਪ’ ਵਿਧਾਇਕ ਨੂੰ ਹੋਈ ਜੇਲ੍ਹ ਤੇ ਲੱਖਾਂ ਦਾ ਜ਼ੁਰਮਾਨਾ

66

ਨਵੀਂ ਦਿੱਲੀ: ਰਾਜਧਾਨੀ ਦੀ ਇੱਕ ਅਦਾਲਤ ਨੇ ਆਮ ਆਦਮੀ ਪਾਰਟੀ ਦੇ ਵਿਧਾਇਕ ਸੋਮਦੱਤ ਨੂੰ ਛੇ ਮਹੀਨਿਆਂ ਦੀ ਸਜ਼ਾ ਸੁਣਾਈ ਹੈ। ਇਹ ਮਾਮਲਾ ਜਨਵਰੀ 2015 ਦਾ ਹੈ, ਜਦ ਵਿਧਾਨ ਸਭਾ ਚੋਣਾਂ ਦੇ ਪ੍ਰਚਾਰ ਦੌਰਾਨ ਨੌਜਵਾਨ ਦੀ ਕੁੱਟ ਮਾਰ ਕੀਤੀ ਗਈ ਸੀ। ਅਦਾਲਤ ਨੇ ਵਿਧਾਇਕ ਨੂੰ ਜਾਣ ਬੁੱਝ ਕੇ ਗੰਭੀਰ ਸੱਟ ਮਾਰਨ ਤੇ ਦੰਗਾ ਕਰਨ ਦਾ ਦੋਸ਼ੀ ਮੰਨਿਆ ਹੈ ਤੇ ਉਸ ਨੂੰ ਸਜ਼ਾ ਦੇ ਨਾਲ-ਨਾਲ ਦੋ ਲੱਖ ਰੁਪਏ ਦਾ ਜ਼ੁਰਮਾਨਾ ਵੀ ਲਾਇਆ ਹੈ। ਜ਼ੁਰਮਾਨੇ ਵਿੱਚੋਂ ਇੱਕ ਲੱਖ ਪੀੜਤ ਨੂੰ ਵੀ ਹਰਜਾਨੇ ਵਜੋਂ ਮਿਲਣਗੇ।

ਪੀੜਤ ਸੰਜੀਵ ਰਾਣਾ ਨੇ ਸ਼ਿਕਾਇਤ ਕੀਤੀ ਸੀ ਕਿ ਚੋਣ ਪ੍ਰਚਾਰ ਦੌਰਾਨ ਸੋਮਦੱਤ ਤਕਰੀਬਨ 50 ਸਮਰਥਕਾਂ ਨਾਲ ਉਸ ਦੇ ਗੁਲਾਬੀ ਬਾਗ਼ ਸਥਿਤ ਫਲੈਟ ‘ਤੇ ਆਇਆ ਸੀ। ਆਪ ਸਮਰਥਕ ਲਗਾਤਾਰ ਉਸ ਦੇ ਘਰ ਦੀ ਘੰਟੀ ਵਜਾ ਰਹੇ ਸਨ, ਅਜਿਹਾ ਕਰਨ ਤੋਂ ਰੋਕਣ ‘ਤੇ ਉਹ ਕੁੱਟਦੇ ਹੋਏ ਸੜਕ ‘ਤੇ ਲੈ ਗਏ। ਪੀੜਤ ਮੁਤਾਬਕ ਬੇਸਬਾਲ ਨਾਲ ਉਸ ਦੀ ਕੁੱਟਮਾਰ ਕੀਤੀ ਗਈ। ਹੁਣ ਇਸ ਮਾਮਲੇ ਦਾ ਨਿਬੇੜਾ ਰਾਊਜ਼ ਐਵੇਨਿਊ ਕੋਰਟ ਨੇ ਕਰ ਦਿੱਤਾ ਹੈ।

ਉੱਧਰ, ਵਿਧਾਇਕ ਸੋਮਦੱਤ ਨੇ ਕਿਹਾ ਕਿ ਸੰਜੀਵ ਰਾਣਾ ਨੇ ਸਿਆਸੀ ਦੁਸ਼ਮਣੀ ਤਹਿਤ ਉਸ ਖ਼ਿਲਾਫ਼ ਕੁੱਟਮਾਰ ਦਾ ਝੂਠਾ ਕੇਸ ਦਰਜ ਕਰਵਾਇਆ ਹੈ। ਸੰਜੀਵ ਭਾਜਪਾ ਦਾ ਮੈਂਬਰ ਹੈ ਤੇ ਉਹ ਉਸ ਦਾ ਟਿਕਟ ਕਟਵਾਉਣਾ ਚਾਹੁੰਦਾ ਸੀ। ਹਾਲਾਂਕਿ, ਅਦਾਲਤ ਵਿੱਚ ਸੰਜੀਵ ਨੇ ਕਿਸੇ ਵੀ ਸਿਆਸੀ ਪਾਰਟੀ ਨਾਲ ਸਬੰਧਤ ਹੋਣ ਤੋਂ ਇਨਕਾਰ ਕੀਤਾ ਸੀ।

Leave A Reply

Your email address will not be published.