ਇਨ੍ਹਾ ਤੋਪਾਂ ਨਾਲ 38 ਕਿਲੋਮੀਟਰ ਤੱਕ ਤਬਾਹ ਕੀਤੇ ਜਾ ਸਕਣਗੇ ਦੁਸ਼ਮਣ !

166

ਨਵੀਂ ਦਿੱਲੀ— ਰੱਖਿਆ ਮੰਤਰੀ ਨਿਰਮਲਾ ਸੀਤਾਰਮਨ ‘ਕੇ 9 ਵਜਰ ਅਤੇ ਐੱਮ 777 ਹੋਵਿਤਜਰ ‘ ਤੋਪਾਂ ਸਮੇਤ ਨਵੀਂ ਤੋਪਾਂ ਅਤੇ ਉਪਕਰਨਾਂ ਨੂੰ ਸ਼ਾਮਲ ਕਰਨ ਲਈ ਨਾਸਿਕ ਦੇ ਦੇਵਲਾਲੀ ਤੋਪਖਾਨਾ ਕੇਂਦਰ ‘ਚ ਅੱਜ ਇਕ ਸਮਾਰੋਹ ‘ਚ ਸ਼ਾਮਲ ਹੋਵੇਗੀ। ਰੱਖਿਆ ਮੰਤਰਾਲਾ ਦੇ ਬੁਲਾਰੇ ਨੇ ਇਹ ਜਾਣਕਾਰੀ ਦਿੱਤੀ ਹੈ।

ਰੱਖਿਆ ਮੰਤਰਾਲਾ ਦੇ ਬੁਲਾਰੇ ਕਰਨਲ ਅਮਨ ਆਨੰਦ ਨੇ ਵੀਰਵਾਰ ਨੂੰ ਕਿਹਾ ਕਿ ‘ਕੇ 9 ਵਜਰ ਦੀ ਲਾਗਤ 4,366 ਕਰੋੜ ਰੁਪਏ ਹੈ। ਇਹ ਕੰਮ ਨਵੰਬਰ 2020 ਤਕ ਪੂਰਾ ਹੋਵੇਗਾ। ਕੁੱਲ 100 ਤੋਪਾਂ ‘ਚੋਂ 10 ਤੋਪਾਂ ਦੀ ਇਸ ਮਹੀਨੇ ਆਪੂਰਤੀ ਕੀਤੀ ਜਾਵੇਗੀ। ਅਗਲੀਆਂ 40 ਤੋਪਾਂ ਨੂੰ ਨਵੰਬਰ 2019 ‘ਚ ਅਤੇ ਫਿਰ 50 ਤੋਪਾਂ ਦੀ ਆਪੂਰਤੀ ਨਵੰਬਰ 2020 ‘ਚ ਕੀਤੀ ਜਾਵੇਗੀ। PunjabKesari

 

‘ਕੇ 9 ਵਜਰ’ ਦੀ ਪਹਿਲੀ ਰੈਜੀਮੈਂਟ ਜੁਲਾਈ 2019 ਤਕ ਪੂਰੀ ਕੀਤੀ ਜਾਣ ਦੀ ਉਮੀਦ ਹੈ। ਇਹ ਅਜਿਹੀ ਪਹਿਲੀ ਤੋਪ ਹੈ ਜਿਸ ਨੂੰ ਭਾਰਤੀ ਨਿਜੀ ਖੇਤਰ ‘ਚ ਬਣਾਇਆ ਗਿਆ ਹੈ। ਇਸ ਤੋਪ ਦੀ ਰੇਂਜ 28-38 ਕਿ.ਮੀ ਹੈ। ਇਹ 30 ਸਕਿੰਟਾਂ ‘ਚ ਤਿੰਨ ਗੋਲੇ ਦਾਗਨ ‘ਚ ਸਮਰੱਥ ਹੈ। ਥੱਲ ਸੈਨਾ ‘145 ਐੱਮ.777 ਹੋਵਿਤਜਰ’ ਦੀ ਸੱਤ ਰੈਜੀਮੈਂਟ ਵੀ ਬਣਾਉਣ ਜਾ ਰਹੀ ਹੈ।PunjabKesari

ਬੁਲਾਰੇ ਨੇ ਦੱਸਿਆ ਕਿ ਫੌਜ ਨੂੰ ਇਨ੍ਹਾਂ ਤੋਪਾਂ ਦੀ ਆਪੂਰਤੀ ਅਗਸਤ 2019 ਤੋਂ ਸ਼ੁਰੂ ਹੋ ਜਾਵੇਗੀ ਅਤੇ ਇਹ ਪ੍ਰਕਿਰਿਆ 24 ਮਹੀਨਿਆਂ ‘ਚ ਪੂਰੀ ਹੋਵੇਗੀ। ਪਹਿਲਾ ਰੈਜੀਮੈਂਟ ਅਗਲੇ ਸਾਲ ਅਕਤੂਬਰ ਤਕ ਪੂਰਾ ਹੋਵੇਗਾ। ਇਸ ਤੋਪ ਦੀ ਰੇਂਜ 30 ਕਿ.ਮੀ ਤਕ ਹੈ। ਇਸ ਨੂੰ ਹੈਲੀਕਾਪਟਰ ਜਾਂ ਜਹਾਜ਼ ਦੇ ਜ਼ਰੀਏ ਲੋੜੀਂਦਾ ਥਾਂਵਾ ਤਕ ਲਿਜਾਇਆ ਜਾਵੇਗਾ।

Leave A Reply

Your email address will not be published.