ਇੰਟਰਵਿਊ ‘ਚ ਇਹ ਕੀ ਕਹਿ ਗਏ ਮੋਦੀ, ਵਿਰੋਧੀਆਂ ਨੇ ਬੁਰੀ ਤਰ੍ਹਾਂ ਘੇਰਿਆ

114

ਨਵੀਂ ਦਿੱਲੀ: ਪ੍ਰਧਾਨ ਮੰਤਰੀ ਨਰੇਂਦਰ ਮੋਦੀ ਸ਼ਨੀਵਾਰ ਨੂੰ ਇੱਕ ਟੀਵੀ ਇੰਟਰਵਿਊ ਵਿੱਚ ਪਾਕਿਸਤਾਨ ਖਿਲਾਫ ਕੀਤੀ ਗਈ ਬਾਲਾਕੋਟ ਏਅਰ ਸਟ੍ਰਾਈਕ ‘ਤੇ ਬਿਆਨ ਦੇ ਕੇ ਵਿਰੋਧੀਆਂ ਦੇ ਨਿਸ਼ਾਨੇ ‘ਤੇ ਆ ਗਏ ਹਨ। ਇਸ ਇੰਟਰਵਿਊ ਵਿੱਚ ਮੋਦੀ ਨੇ ਕਿਹਾ ਕਿ ਬਾਲਾਕੋਟ ਏਅਰ ਸਟ੍ਰਾਈਕ ਦੇ ਦਿਨ ਉਨ੍ਹਾਂ ਸੁਝਾਅ ਦਿੱਤਾ ਸੀ ਕਿ ਖਰਾਬ ਮੌਸਮ ਕਰਕੇ ਸਾਡੇ ਫਾਈਟਰ ਜਹਾਜ਼ ਰਡਾਰ ਦੀ ਪਕੜ ਵਿੱਚ ਆਉਣੋਂ ਬਚ ਸਕਦੇ ਹਨ।

ਦੱਸ ਦੇਈਏ ਪੀਐਮ ਬੀਜੇਪੀ ਨੇ ਮੋਦੀ ਦੇ ਇਸ ਬਿਆਨ ਨੂੰ ਆਪਣੇ ਅਧਿਕਾਰਤ ਸੋਸ਼ਲ ਮੀਡੀਆ ਪੇਜ ‘ਤੇ ਸ਼ੇਅਰ ਕੀਤਾ ਸੀ ਪਰ ਵਿਰੋਧੀ ਦਲਾਂ ਦੇ ਆਲੋਚਨਾ ਕਰਨ ਬਾਅਦ ਬੀਜੇਪੀ ਨੇ ਸੋਸ਼ਲ ਮੀਡੀਆ ਤੋਂ ਉਹ ਟਵੀਟ ਹਟਾ ਦਿੱਤਾ ਹੈ।

AIMIM ਲੀਡਰ ਅਸਦੂਦੀਨ ਓਵੈਸੀ ਨੇ ਪੀਐਮ ਮੋਦੀ ਦੇ ਇਸ ਬਿਆਨ ‘ਤੇ ਚੁਟਕੀ ਲੈਂਦਿਆਂ ਉਨ੍ਹਾਂ ‘ਤੇ ਹਮਲਾ ਬੋਲਦਿਆਂ ਕਿਹਾ, ‘ਸਰ ਤੁਸੀਂ ਤਾਂ ਗਜ਼ਬ ਦੇ ਮਾਹਰ ਹੋ, ਬੇਨਤੀ ਹੈ ਕਿ ਚੌਕੀਦਾਰ ਸ਼ਬਦ ਹਟਾ ਕੇ ਏਅਰ ਚੀਫ ਮਾਰਸ਼ਲ ਜਾਂ ਪ੍ਰਧਾਨ…ਕੀ ਟਾਨਿਕ ਪੀਂਦੇ ਹੋ, ਤੁਹਾਡੇ ਕੋਲ ਹਰ ਵਿਭਾਗ ਦਾ ਫਾਰਮੂਲਾ ਹੈ ਸਿਵਾਏ ਨੌਕਰੀ, ਉਦਯੋਗਕ ਵਿਕਾਸ, ਖੇਤੀ ਦੇ ਸਮੱਸਿਆ ਦੇ ਇਲਾਵਾ।’
ਸੀਪੀਐਮ ਜਨਰਨ ਸਕੱਤਰ ਸੀਤਾਰਾਮ ਯੇਚੂਰੀ ਨੇ ਪੀਐਮ ਮੋਦੀ ‘ਤੇ ਸਖ਼ਤ ਸ਼ਬਦਾਂ ਵਿੱਚ ਹਮਲਾ ਬੋਲਿਆ। ਉਨ੍ਹਾਂ ਲਿਖਿਆ ਕੇ ਮੋਦੀ ਦੇ ਸ਼ਬਦ ਸ਼ਰਮਿੰਦਾ ਕਰਨ ਵਾਲੇ ਹਨ ਕਿਉਂਕਿ ਇਹ ਸਾਡੀ ਹਵਾਈ ਫੌਜ ਨੂੰ ਗੈਰ-ਪੇਸ਼ਾਵਾਰ ਦੱਸਦਾ ਹੈ। ਉਹ ਜੋ ਬੋਲ ਰਹੇ ਹਨ, ਉਹ ਦੇਸ਼ ਵਿਰੋਧੀ ਹੈ।
ਇਸ ਤੋਂ ਇਲਾਵਾ ਆਈਏਐਸ ਦੀ ਨੌਕਰੀ ਛੱਡ ਕੇ ਸਿਆਸਤ ਵਿੱਚ ਆਏ ਸ਼ਾਹ ਫੈਜ਼ਲ ਨੇ ਵੀ ਸ਼ਾਇਰਾਨਾ ਅੰਦਾਜ਼ ਵਿੱਚ ਪੀਐਮ ਮੋਦੀ ‘ਤੇ ਤਨਜ਼ ਕੱਸਿਆ। ਵੇਖੋ ਸ਼ਾਹ ਫੈਜ਼ਲ ਦਾ ਟਵੀਟ-

Leave A Reply

Your email address will not be published.