ਇੰਤਜ਼ਾਰ ਖਤਮ: ਅੱਜ ਦਿੱਲੀ ਦੇ CM ਕਰਨਗੇ ਅੱਜ ਸਿਗਨੇਚਰ ਬ੍ਰਿਜ ਦਾ ਉਦਘਾਟਨ

91

ਨਵੀਂ ਦਿੱਲੀ-ਰਾਸ਼ਟਰੀ ਰਾਜਧਾਨੀ ‘ਚ ਯਮੁਨਾ ਨਦੀ ‘ਤੇ ਲੰਬੀ ਉਡੀਕ ਤੋਂ ਸਿਗਨੇਚਰ ਬ੍ਰਿਜ ਦਾ ਐਤਵਾਰ (4 ਨਵੰਬਰ) ਨੂੰ ਉਦਘਾਟਨ ਕੀਤਾ ਜਾਵੇਗਾ। ਇਹ ਉਦਘਾਟਨ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ਕਰਨਗੇ ਅਤੇ 5 ਨਵੰਬਰ ਨੂੰ ਆਮ ਜਨਤਾ ਦੇ ਲਈ ਖੁੱਲ ਜਾਵੇਗਾ। ਇਸ ਪ੍ਰੋਜੈਕਟ ਦੇ ਪੂਰਾ ਹੋਣ ਦੇ ਲਈ ਉੱਤਰੀ ਅਤੇ ਉੱਤਰੀ ਪੂਰਬ ਦਿੱਲੀ ਵਿਚਕਾਰ ਯਾਤਰਾ ਦਾ ਸਮਾਂ ਘੱਟ ਹੋ ਜਾਵੇਗਾ। ਦਿੱਲੀ ‘ਚ ਰਹਿਣ ਵਾਲੇ ਲੋਕਾਂ ਦੇ ਲਈ ਇਸ ਬ੍ਰਿਜ ਦੇ ਉੱਪਰ ਸ਼ਹਿਰ ਦਾ ਵਿਸਥਾਰਿਤ ਸ਼ਾਨਦਾਰ ਦ੍ਰਿਸ਼ ਦਾ ਮਜ਼ਾ ਲੈ ਸਕਦੇ ਹਨ। ਇਸ ਦੇ ਲਈ 4 ਲਿਫਟਾਂ ਲੱਗੀਆਂ ਹੋਈਆ ਹਨ, ਜਿਸ ਦੀ ਕੁੱਲ ਸਮਰੱਥਾ 50 ਲੋਕਾਂ ਨੂੰ ਲਿਜਾਣ ਦੀ ਹੈ।ਇੱਥੋ ਯਾਤਰੀਆਂ ਨੂੰ ਸ਼ਹਿਰ ਦਾ ‘ਬਰਡਜ਼ ਆਈ ਵਿਊ’ ਮਿਲੇਗਾ।

Leave A Reply

Your email address will not be published.