ਐਮੇਜ਼ਨ ਨੇ ਹਿੰਦੂ ਧਰਮ ਦੀ ਭਾਵਨਾਵਾਂ ਨੂੰ ਪਹੁੰਚਾਈ ਠੇਸ, ਰਾਮਦੇਵ ਨੇ ਕੀਤਾ ਟਵੀਟ

556

ਨਵੀਂ ਦਿੱਲੀ: ਈ-ਕਾਮਰਸ ਜਾਇੰਟ ਐਮੇਜਨ ਭਾਰਤੀ ਯੂਜ਼ਰਸ ਦੇ ਨਿਸ਼ਾਨੇ ‘ਤੇ ਆ ਗਈ ਹੈ। ਕਈ ਯੂਜ਼ਰਸ ਕੰਪਨੀ ਦਾ ਵਿਰੋਧ ਕਰ ਰਹੇ ਹਨ। ਇਸ ਦਾ ਕਾਰਨ ਆਨਲਾਈਨ ਪਲੇਟਫਾਰਮ ‘ਤੇ ਹਿੰਦੂ ਦੇਵੀ-ਦੇਵਤਿਆਂ ਦੀਆਂ ਤਸਵੀਰਾਂ ਵਾਲੇ ਟੌਇਲਟ ਸੀਟ ਕਵਰ ਦਿਖਾਏ ਜਾਣਾ ਹੈ। ਇਸ ਤੋਂ ਬਾਅਦ ਐਮੇਜਨ ਖਿਲਾਫ 24 ਹਜ਼ਾਰ ਟਵੀਟ ਕੀਤੇ ਗਏ। ਇਨ੍ਹਾਂ ‘ਚ ‘ਬਾਈਕਾਟ ਐਮੇਜਨ’ ਟ੍ਰੈਂਡ ਕਰ ਰਿਹਾ ਹੈ।

ਹੁਣ ਇਸ ਮਾਮਲੇ ‘ਤੇ ਯੋਗ ਗੁਰੂ ਰਾਮਦੇਵ ਨੇ ਟਵੀਟ ਕੀਤਾ ਹੈ। ਉਨ੍ਹਾਂ ਨੇ ਟਵੀਟ ਕਰਦੇ ਹੋਏ ਕਿਹਾ, “ਕੀ #ਐਮੇਜਨ ਇਸਲਾਮ ਤੇ ਇਸਾਈ ਧਰਮ ਦੇ ਪਵਿੱਤਰ ਫੋਟੋਆਂ ਨੂੰ ਇਸ ਅੰਦਾਜ਼ ‘ਚ ਪੇਸ਼ ਕਰ ਉਨ੍ਹਾਂ ਦੀ ਬੇਇੱਜ਼ਤੀ ਕਰਨ ਦਾ ਹਿਮਾਕਤ ਕਰ ਸਕਦਾ ਹੈ? ਇਸ ਤੋਂ ਅੱਗੇ ਉਨ੍ਹਾਂ ਨੇ ਲਿਖਿਆ, ਹਮੇਸ਼ਾ ਭਾਰਤ ਦੇ ਪੂਰਵਜ ਦੇਵੀ ਦੇਵਤਿਆਂ ਦੀ ਬੇਇੱਜ਼ਤੀ ਕਿਉਂ?”

ਇਸ ਟਵੀਟ ਤੋਂ ਬਾਅਦ ਕਈ ਯੂਜ਼ਰ ਭਾਵੁਕ ਹੋ ਗਏ ਜਿਨ੍ਹਾਂ ਨੇ ਕਿਹਾ ਕਿ ਜਦੋਂ ਤਕ ਟੀਮ ਇਸ ਇਤਰਾਜ਼ਯੋਗ ਪੋਸਟ ਨੂੰ ਨਹੀਂ ਹਟਾਉਂਦੀ ਉਹ ਐਮੇਜਨ ਨੂੰ ਸਬਕ ਸਿਖਾਉਣ। ਇਸ ਲਈ ਉਹ ਆਰਡਰ ਕਰਨਗੇ ਕੈਸ਼ ਨਹੀਂ ਦੇਣਗੇ ਤੇ ਡਿਲਵਰੀ ਆਉਣ ‘ਤੇ ਇਸ ਨੂੰ ਲੈਣ ਤੋਂ ਵੀ ਇਨਕਾਰ ਕਰ ਦੇਣ।”

ਇਹ ਕੋਈ ਪਹਿਲਾਂ ਮੌਕਾ ਨਹੀਂ ਜਦੋਂ ਐਮੇਜਨ ਦੀ ਕਿਸੇ ਪੋਸਟ ‘ਤੇ ਵਿਵਾਦ ਹੋਇਆ ਹੋਵੇ। ਇਸ ਤੋਂ ਪਹਿਲਾਂ ਵੀ ਈ-ਕਾਰਸ ਸਾਈਟ ਲੋਕਾਂ ਦੀ ਆਸਥਾ ਨੂੰ ਠੇਸ ਪਹੁੰਚਾ ਚੁੱਕੀ ਹੈ ਤੇ ਅਜਿਹੀ ਸਮਾਗਰੀ ਨੂੰ ਹੰਗਾਮਿਆਂ ਤੋਂ ਬਾਅਦ ਹਟਾ ਦਿੱਤਾ ਗਿਆ।

Leave A Reply

Your email address will not be published.