ਐੱਨ.ਸੀ.ਬੀ. ਨੇ ਜ਼ਬਤ ਕੀਤੀ 250 ਕਰੋੜ ਰੁਪਏ ਦੀ ਹੈਰੋਇਨ

78

ਨਵੀਂ ਦਿੱਲੀ— ਦਿੱਲੀ ‘ਚ ਨਸ਼ੇ ਦਾ ਕਾਰੋਬਾਰ ਫੈਲਾ ਰਹੇ ਇਕ ਵੱਡੇ ਗਿਰੋਹ ਦਾ ਪਰਦਾਫਾਸ਼ ਹੋਇਆ ਹੈ। ਇਸ ‘ਚ ਕਰੋੜਾਂ ਦੀ ਹੈਰੋਇਨ ਵੀ ਜ਼ਬਤ ਕੀਤੀ ਗਈ ਹੈ। ਨਾਰਕੋਟਿਸ ਕੰਟਰੋਲ ਬਿਊਰੋ (ਐੱਨ.ਸੀ.ਬੀ.) ਨੇ ਕਾਰਵਾਈ ਕਰਦੇ ਹੋਏ ਕਸ਼ਮੀਰ ਦੇ ਇਕ ਟਰੱਕ ਡਰਾਇਵਰ ਨੂੰ ਫੜ੍ਹਿਆ ਹੈ, ਜਿਸ ਕੋਲੋਂ ਕਰੀਬ 50 ਕਿਲੋ ਹੈਰੋਇਨ ਜ਼ਬਤ ਕੀਤੀ ਗਈ। ਇਸ ਦੀ ਅੰਤਰਰਾਸ਼ਟਰੀ ਬਾਜ਼ਾਰ ‘ਚ ਕੀਮਤ ਕਰੀਬ 250 ਕਰੋੜ ਰੁਪਏ ਦੱਸੀ ਜਾ ਰਹੀ ਹੈ।

ਐੱਨ.ਸੀ.ਬੀ. ਨੇ ਦੱਸਿਆ ਕਿ ਟਰੱਕ ਡਰਾਇਵਰ ਇਸ ਹੈਰੋਇਨ ਨੂੰ ਸੇਬ ਦੇ ਡਿੱਬਿਆਂ ‘ਚ ਲੁਕਾ ਕੇ ਕਸ਼ਮੀਰ ਤੋਂ ਦਿੱਲੀ ਲਿਜਾ ਰਿਹਾ ਸੀ ਪਰ ਉਸ ਨੂੰ ਜੰਮੂ ਕਸ਼ਮੀਰ ਦੀ ਇਕ ਚੈੱਕ ਪੋਸਟ ‘ਤੇ ਹੀ ਰੋਕ ਲਿਆ ਗਿਆ। ਉਥੇ ਇਹ ਡਰੱਗ ਪਾਕਿਸਾਤਨ ਤੋਂ ਲਿਆਂਦਾ ਗਿਆ ਸੀ। ਦਿੱਲੀ ‘ਚ ਇਸ ਨੂੰ ਸਪਲਾਇਰਸ ਨੂੰ ਵੇਚਿਆ ਜਾਣਾ ਸੀ। ਫੜ੍ਹੇ ਗਏ ਡਰਾਇਵਰ ਦਾ ਨਾਂ ਅਬਦੁਲ ਦੱਸਿਆ ਗਿਆ ਹੈ।

https://static.jagbani.com/multimedia/2018_11image_17_48_167770000militant-hideout-buste-ll.jpg
ਸ਼ੁਰੂਆਤੀ ਜਾਂਚ ‘ਚ ਪਾਕਿਸਤਾਨ ਦਾ ਐਂਗਲ ਸਾਹਮਣੇ ਆਇਆ ਹੈ। ਪਤਾ ਲੱਗਾ ਹੈ ਕਿ ਹੈਰੋਇਨ ਅਫਗਾਨਿਸਤਾਨ ਤੋਂ ਪਾਕਿਸਤਾਨ ਤੇ ਫਿਰ ਕਸ਼ਮੀਰ ਪਹੁੰਚੀ ਸੀ। ਹੈਰੋਇਨ ਨੂੰ ਸੇਬ ਦੇ ਡਿੱਬੇ ‘ਚ ਰੱਖਿਆ ਗਿਆ ਸੀ, ਤਾਂ ਕਿ ਪੁਲਸ ਨੂੰ ਧੋਖਾ ਦਿੱਤਾ ਸਕੇ। ਫਿਲਹਾਲ ਪੁਲਸ ਨੇ ਟਰੱਕ ਮਾਲਿਕ ਨੂੰ ਫੜ੍ਹਣ ਲਈ ਕੁਪਵਾੜਾ ਪਹੁੰਚ ਚੁੱਕੀ ਹੈ।

Leave A Reply

Your email address will not be published.