ਕਿੰਨੀ ਵਾਰ ਨਾਂਹ ਹੋਣ ਦੇ ਬਾਵਜੂਦ ‘ਆਪ’ ਹੁਣ ਵੀ ਕਾਂਗਰਸ ਨਾਲ ਹੱਥ ਮਿਲਾਉਣ ਨੂੰ ਤਿਆਰ

49

ਨਵੀਂ ਦਿੱਲੀ: ਕਾਂਗਰਸ ਵੱਲੋਂ ਨਾਂਹ ਕਰਨ ਦੇ ਬਾਵਜੂਦ ਆਮ ਆਦਮੀ ਪਾਰਟੀ ਹਾਲੇ ਵੀ ਉਸ ਨਾਲ ਗਠਜੋੜ ਦੇ ਦਰਵਾਜ਼ੇ ਖੋਲ੍ਹ ਕੇ ਬੈਠੀ ਹੈ। ਸ਼ਨੀਵਾਰ ਨੂੰ ਪਾਰਟੀ ਨੇ ਬੀਜੇਪੀ ਪ੍ਰਧਾਨ ਅਮਿਤ ਸ਼ਾਹ ਤੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਨੂੰ ਦੇਸ਼ ਲਈ ਖ਼ਤਰਾ ਦੱਸਦਿਆਂ ਲੋਕ ਸਭਾ ਚੋਣਾਂ ਲਈ ਨਵੀਂ ਦਿੱਲੀ, ਹਰਿਆਣਾ ਤੇ ਚੰਡੀਗੜ੍ਹ ਵਿੱਚ ਕਾਂਗਰਸ ਨੂੰ ਗਠਜੋੜ ਦੀ ਪੇਸ਼ਕਸ਼ ਫਿਰ ਤੋਂ ਪੇਸ਼ਕਸ਼ ਕੀਤੀ ਹੈ। ਹਾਲਾਂਕਿ ਪਾਰਟੀ ਦੇ ਪੰਜਾਬ ਵਿੱਚ ਗਠਜੋੜ ਦੀ ਮੰਗ ਹਟਾ ਲਈ ਹੈ।

ਪਾਰਟੀ ਦੇ ਸੀਨੀਅਰ ਲੀਡਰ ਤੇ ਦਿੱਲੀ ਦੇ ਉਪ ਮੁੱਖ ਮੰਤਰੀ ਮਨੀਸ਼ ਸਿਸੋਦੀਆ ਨੇ ਕਿਹਾ ਕਿ ਮੋਦੀ ਤੇ ਸ਼ਾਹ ਦੀ ਜੋੜੀ ਦੇਸ਼ ਲਈ ਖ਼ਤਰਨਾਕ ਹੈ। ਇਸ ਨੂੰ ਰੋਕਣ ਲਈ ‘ਆਪ’ ਸਾਰੇ ਬੀਜੇਪੀ ਵਿਰੋਧੀ ਸੰਗਠਨਾਂ ਨਾਲ ਹੱਥ ਮਿਲਾਉਣ ਲਈ ਤਿਆਰ ਹੈ। ਯਾਦ ਰਹੇ ਵੀਰਵਾਰ ਨੂੰ ਪਾਰਟੀ ਦੇ ਸੀਨੀਅਰ ਲੀਡਰ ਸੰਜੈ ਸਿੰਘ ਨੇ ਦੋਵਾਂ ਪਾਰਟੀਆਂ ਵਿਚਾਲੇ ਕਿਸੇ ਤਰ੍ਹਾਂ ਦੇ ਗਠਜੋੜ ਦੇ ਨਾ ਹੋਣ ਦਾ ਅਧਿਕਾਰਿਤ ਐਲਾਨ ਕੀਤਾ ਸੀ।

ਸਿਸੋਦੀਆ ਨੇ ਕਿਹਾ ਕਿ ਹਾਲੇ ਵੀ ਸਮਾਂ ਹੈ। ਜੇ ਕਾਂਗਰਸ ਚਾਹੇ ਤਾਂ 18 ਸੀਟਾਂ (ਹਰਿਆਣਾ, ਦਿੱਲੀ ਤੇ ਚੰਡੀਗੜ੍ਹ) ਤੋਂ ਮੋਦੀ ਤੇ ਸ਼ਾਹ ਦੀ ਜੋੜੀ ਨੂੰ ਹਰਾਇਆ ਜਾ ਸਕਦਾ ਹੈ। ਯਾਦ ਰਹੇ ਇਸ ਤੋਂ ਪਹਿਲਾਂ ਪਾਰਟੀ ਪੰਜਾਬ, ਹਰਿਆਣਾ, ਦਿੱਲੀ ਤੇ ਚੰਡੀਗੜ੍ਹ ਵਿੱਚ 33 ਸੀਟਾਂ ‘ਤੇ ਕਾਂਗਰਸ ਨਾਲ ਗਠਜੋੜ ਦੀ ਪਹਿਲ ਕਰ ਰਹੀ ਸੀ।

ਸਿਸੋਦੀਆ ਨੇ ਕਿਹਾ ਕਿ ਇਹ ਹੁਣ ਕਾਂਗਰਸ ਨੇ ਤੈਅ ਕਰਨਾ ਹੈ ਕਿ ਇਸ ਸਮੇਂ ਮੋਦੀ ਤੇ ਸ਼ਾਹ ਦੀ ਜੋੜੀ ਨੂੰ ਹਰਾਉਣ ਨੂੰ ਪਹਿਲ ਦੇਣੀ ਹੈ ਜਾਂ ਜ਼ਿਆਦਾ ਸੀਟਾਂ ਤੋਂ ਚੋਣਾਂ ਲੜਨ ਦਾ ਰਿਕਾਰਡ ਬਣਾਉਣਾ ਹੈ। ਹਾਲਾਂਕਿ ਉਨ੍ਹਾਂ ਗਠਜੋੜ ਵਿੱਚ ਹੋ ਰਹੀ ਦੇਰੀ ਲਈ ਕਾਂਗਰਸ ਨੂੰ ਜ਼ਿੰਮੇਦਾਰ ਵੀ ਠਹਿਰਾਇਆ ਹੈ।

Leave A Reply

Your email address will not be published.