ਕੀ ਬਾਲਾਕੋਟ ਹਮਲੇ ‘ਚ 300 ਅਤਿਵਾਦੀ ਮਾਰੇ ਗਏ ?

93

ਨਵੀਂ ਦਿੱਲੀ : 26 ਫਰਵਰੀ ਨੂੰ ਭਾਰਤੀ ਹਵਾਈ ਫੌਜ ਨੇ ਹਮਲੇ ਵਿਚ ਜੈਸ਼-ਏ-ਮੁਹੰਮਦ ਦੇ 300 ਅਤਿਵਾਦੀ ਮਾਰ ਦਿੱਤੇ। ਹੁਣ ਸਵਾਲ ਇਹ ਖੜ੍ਹਾ ਹੋ ਰਿਹਾ ਹੈ ਕਿ ਕੀ ਭਾਰਤੀ ਹਵਾਈ ਫੌਜ ਨੇ ਹਮਲੇ ਵਿਚ ਜੈਸ਼-ਏ-ਮੁਹੰਮਦ ਦੇ 300 ਅਤਿਵਾਦੀ ਵਾਕਈ ਮਾਰੇ ਸੀ? ਇਸ ਮਾਮਲੇ ਤੇ ਗਹਿਰਾ ਵਿਵਾਦ ਖੜ੍ਹਾ ਹੋ ਗਿਆ ਹੈ।

ਇੰਟਰਨੈਸ਼ਨਲ ਥਿੰਕ ਟੈਂਕ ਅਤੇ ਹੋਰ ਏਜੰਸੀਆਂ ਸੈਟੇਲਾਈਟ ਚਿੱਤਰਾਂ ਦੇ ਆਧਾਰ ‘ਤੇ ਦਾਅਵਾ ਕਰ ਰਹੀਆਂ ਹਨ ਕਿ ਬੰਬ ਤਾਂ ਸੁੱਟੇ ਗਏ, ਪਰ ਕਿਸੇ ਨੂੰ ਕੋਈ ਨੁਕਸਾਨ ਨਹੀਂ ਹੋਇਆ। ਅੰਤਰਰਾਸ਼ਟਰੀ ਮੀਡੀਆ ਇਸ ਦਾਅਵੇ ਦੀ ਪੁਸ਼ਟੀ ਕਰਦਾ ਹੈ। ਪਰ ਏਅਰ ਫੋਰਸ ਅਤੇ ਰੱਖਿਆ ਵਿਭਾਗ ਨਾਲ ਜੁੜੇ ਹੋਰ ਲੋਕਾਂ ਨੇ ਆਪਣੇ ਦਾਅਵੇ ਨੂੰ ਦੁਹਰਾਇਆ ਹੈ ਕਿ ਜੈਸ਼ ਨੂੰ ਹਮਲੇ ਵਿਚ ਕਾਫੀ ਨੁਕਸਾਨ ਹੋਇਆ ਹੈ। ਰੱਖਿਆ ਵਿਭਾਗ ਨਾਲ ਜੁੜੇ ਲੋਕ ਤਸਵੀਰਾਂ ਦਿਖਾ ਰਹੇ ਹਨ ਅਤੇ ਇਹ ਕਹਿ ਰਹੇ ਹਨ ਕਿ ਉਨ੍ਹਾਂ ਕੋਲ ਪੱਕੇ ​​ਸਬੂਤ ਹਨ ਕਿ ਬਾਲਾਕੋਟ ਦੇ ਦਹਿਸ਼ਤਗਰਦੀ ਕੈਂਪਾਂ ਨੂੰ ਤਬਾਹ ਕਰ ਦਿੱਤਾ ਗਿਆ।

ਖਬਰ ਏਜੰਸੀਆਂ ਅਨੁਸਾਰ ਬਾਲਾਕੋਟ ਦੀ ਜਾਬਾ ਪਹਾੜੀ ਤੇ 4 ਬੰਬ ਤਾਂ ਡਿੱਗੇ ਪਰ ਕੋਈ ਜਾਨੀ ਮਾਲੀ ਨੁਕਸਾਨ ਨਹੀਂ ਹੋਇਆ। ‘ਅਲਜਜ਼ੀਰਾ’ ਦੇ ਪੱਤਰਕਾਰ ਦਾ ਕਹਿਣਾ ਹੈ ਕਿ ਪਹਾੜੀ ਤੇ ਬਣੀ ਜਿਸ ਇਮਾਰਤ ਨੂੰ ਜੈਸ਼ ਦਾ ਅਤਿਵਾਦੀ ਕੈਂਪ ਦੱਸਿਆ ਜਾਂਦਾ ਹੈ, ਬੰਬ ਉਸ ਤੋਂ ਕਾਫ਼ੀ ਦੂਰ ਖ਼ਾਲੀ ਜ਼ਮੀਨ ਤੇ ਗਿਰੇ ਹਨ ।ਅਸਟਰੇਲੀਆ ਦੇ ਇੰਟਰਨੈਸ਼ਨਲ ਸਾਈਬਰ ਪੋਲਿਸੀ ਸੈਂਟਰ ਦਾ ਕਹਿਣਾ ਹੈ ਕਿ ਜਿਸ ਜਗ੍ਹਾ ਬੰਬ ਸੁੱਟਣ ਦੀ ਗੱਲ ਕਹੀ ਜਾ ਰਹੀ ਹੈ ਉਸ ਜਗ੍ਹਾ ਨੁਕਸਾਨ ਦਾ ਕੋਈ ਸੰਕੇਤ ਨਹੀਂ ਮਿਲਦਾ।

ਸੈਂਟਰ ਨੇ ਕਿਹਾ ਕਿ 300 ਅਤਿਵਾਦੀ ਮਾਰਨ ਦੀ ਗੱਲ ਝੂਠੀ ਲੱਗ ਰਹੀ ਹੈ। ਉਧਰ ਸੁਰੱਖਿਆ ਮਾਮਲੇ ਦੇ ਅਮਰੀਕੀ ਥਿੰਕ ਟੈਕ ਅਟਲਾਟਿਕ ਕਾਊਂਸਿਲ ਦੀ ਡਿਜ਼ੀਟਲ ਫੋਰੈਂਸਿਕ ਰਿਸਰਚ ਲੈਬ ਨੇ ਵੀ ਸੈਟੇਲਾਈਟ ਚਿੱਤਰਾਂ ਰਾਹੀਂ ਜਾਂਚ ਕੀਤੀ ਸੀ। ਇਸ ਦੀ ਜਾਂਚ ਤੋਂ ਬਾਅਦ ਡੀਐੱਫਆਰ ਲੈਬ ਨੇ ਜ਼ੋਰ ਦਿੱਤਾ ਕਿ ਜੈਸ਼ ਦੇ ਅੱਤਵਾਦੀ ਟਿਕਾਣੇ ਤੋਂ ਦੂਰ ਬੰਬ ਗਿਰੇ ਸੀ।

ਇਹ ਵਾਕਈ ਬਹੁਤ ਵੱਡਾ ਰਹੱਸ ਹੈ। ਕੁਲ ਮਿਲਾ ਕੇ, ਇਸ ਵਿਚ ਕੋਈ ਸ਼ੱਕ ਨਹੀਂ ਹੈ ਕਿ ਭਾਰਤੀ ਹਵਾਈ ਫੌਜ ਨੇ ਬਹਾਦਰੀ ਨਾਲ ਹਮਲਾ ਕੀਤਾ ਅਤੇ ਬੰਬ ਸੁੱਟੇ ਪਰ ਡੀਐੱਫਆਰ ਲੈਬ ਦਾ ਕਹਿਣਾ ਹੈ ਕਿ ਬੰਬ ਅਸਲ ਟੀਚੇ ਤੋਂ ਬਹੁਤ ਦੂਰ ਗਿਰੇ ਹਨ। ਡੀਐਫਆਰ ਲੈਬ ਦਾ ਕਹਿਣਾ ਹੈ ਕਿ ਗਿਰੇ ਬੰਬਾਂ ਤੋਂ ਸਾਫ ਪਤਾ ਚੱਲਦਾ ਹੈ ਕਿ ਭਾਰਤੀ ਹਵਾਈ ਸੈਨਾ ਨੇ ਇਜ਼ਰਾਇਲ ਦੁਆਰਾ ਬਣਾਏ ਗਏ ਸਪਾਇਸ-2000 ਪ੍ਰੀਸੀਜ਼ਨ ਬੰਬ ਦਾ ਇਸਤੇਮਾਲ ਕੀਤਾ।

ਇਸ ਬੰਬ ਦੀ ਖੂਬੀ ਇਹ ਹੈ ਕਿ ਇਹ ਬੰਬ ਜੀਪੀਐਸ ਸਿਸਟਮ ਤੇ ਕੰਮ ਕਰਦਾ ਹੈ। ਇਸ ਬੰਬ ਨੂੰ ਛੱਡਣ ਤੋਂ ਬਾਅਦ, ਇਹ ਉਸੇ ਅਕਸ਼ਾਂਸ਼ ਅਤੇ ਰੇਖਾਂਕਾਰ ਤਕ ਪਹੁੰਚਦਾ ਹੈ, ਜੋ ਕਿ ਇਸ ਦੀ ਪ੍ਰਣਾਲੀ ਵਿਚ ਫੀਡ ਕੀਤਾ ਗਿਆ ਹੋਵੇ। ਜਿਸ ਜਗ੍ਹਾ ਨੂੰ ਨਿਸ਼ਾਨਾ ਬਣਾਉਣਾ ਹੋਵੇ, ਉਸ ਜਗ੍ਹਾ ਦੀ ਤਸਵੀਰ ਵੀ ਇਸ ‘ਚ ਪਹਿਲਾਂ ਹੀ ਫੀਡ ਕੀਤੀ ਜਾਂਦੀ ਹੈ। 

Leave A Reply

Your email address will not be published.