ਕੀ ਮਰ ਗਿਆ ਹੈ ਜੈਸ਼-ਏ-ਮੁਹੰਮਦ ਦਾ ਸਰਗਨਾ ਮਸੂਦ ਅਜ਼ਹਰ?

70

ਨਵੀਂ ਦਿੱਲੀ : ਅਤਿਵਾਦੀ ਸੰਗਠਨ ਜੈਸ਼-ਏ-ਮੁਹੰਮਦ ਦੇ ਸਰਗਨਾ ਮੌਲਾਨਾ ਮਸੂਦ ਅਜ਼ਹਰ ਦੀ ਮੌਤ ਦੀ ਖ਼ਬਰ ਆ ਰਹੀ ਹੈ। ਮੀਡੀਆ ਰਿਪੋਰਟਸ ਦੇ ਮੁਤਾਬਕ 2 ਮਾਰਚ ਨੂੰ ਅਤਿਵਾਦ ਦੇ ਸੌਦਾਗਰ ਮਸੂਦ ਅਜ਼ਹਰ ਦੀ ਪਾਕਿਸਤਾਨੀ ਆਰਮੀ ਦੇ ਇਸਲਾਮਾਬਾਦ ਹਸਪਤਾਲ ਵਿਚ ਮੌਤ ਹੋ ਗਈ ਹੈ। ਹਾਲਾਂਕਿ ਅਜੇ ਤੱਕ ਇਸ ਦੀ ਕੋਈ ਆਧਿਕਾਰਿਕ ਪੁਸ਼ਟੀ ਨਹੀਂ ਹੋਈ ਹੈ। ਪਾਕਿਸਤਾਨ ਸਰਕਾਰ ਅਤੇ ਫ਼ੌਜ ਨੇ ਵੀ ਮਸੂਦ ਅਜ਼ਹਰ ਦੀ ਮੌਤ ਦੀ ਖ਼ਬਰ ਉਤੇ ਚੁੱਪੀ ਸਾਧੀ ਹੋਈ ਹੈ।

ਹਾਲਾਂਕਿ ਸੂਤਰਾਂ ਨੇ ਮਸੂਦ ਅਜ਼ਹਰ ਦੇ ਮਾਰੇ ਜਾਣ ਦੀ ਖ਼ਬਰ ਦਾ ਖੰਡਨ ਕੀਤਾ ਹੈ। ਸੂਤਰਾਂ ਦੇ ਮੁਤਾਬਕ ਮਸੂਦ ਅਜ਼ਹਰ ਜ਼ਿੰਦਾ ਹੈ ਪਰ ਉਸ ਦੀ ਸਿਹਤ ਗੰਭੀਰ ਬਣੀ ਹੋਈ ਹੈ। ਉਸ ਦੇ ਲੀਵਰ ਕੈਂਸਰ ਦਾ ਇਲਾਜ ਚੱਲ ਰਿਹਾ ਹੈ। ਮਸੂਦ ਅਜਹਰ ਪਾਕਿਸਤਾਨੀ ਖੁਫ਼ੀਆ ਏਜੰਸੀ ਆਈਐਸਆਈ ਦੀ ਨਿਗਰਾਨੀ ਵਿਚ ਹੈ। ਜੈਸ਼-ਏ-ਮੁਹੰਮਦ ਨੇ ਵੀ ਮਸੂਦ ਅਜ਼ਹਰ ਦੇ ਮਾਰੇ ਜਾਣ ਦੀ ਕੋਈ ਪੁਸ਼ਟੀ ਨਹੀਂ ਕੀਤੀ ਹੈ।

ਇਸ ਤੋਂ ਪਹਿਲਾਂ ਪਾਕਿਸਤਾਨੀ ਵਿਦੇਸ਼ ਮੰਤਰੀ ਸ਼ਾਹ ਮਹਿਮੂਦ ਕੁਰੈਸ਼ੀ ਨੇ ਮੌਲਾਨਾ ਮਸੂਦ ਅਜ਼ਹਰ ਦੇ ਬੀਮਾਰ ਹੋਣ ਦਾ ਦਾਅਵਾ ਕੀਤਾ ਸੀ। ਅਜਿਹੇ ਵਿਚ ਮਸੂਦ ਅਜ਼ਹਰ ਦੇ ਮਰਨ ਦੀ ਖ਼ਬਰ ਨੂੰ ਲੈ ਕੇ ਲੋਕ ਸੋਸ਼ਲ ਮੀਡੀਆ ਉਤੇ ਸਵਾਲ ਕਰ ਰਹੇ ਹਨ। ਹਾਲ ਹੀ ਵਿਚ ਬਾਲਾਕੋਟ ਵਿਚ ਹੋਈ ਏਅਰ ਸਟਰਾਈਕ ਵਿਚ ਵੀ ਉਸ ਦੇ ਮਾਰੇ ਜਾਣ ਦਾ ਸ਼ੱਕ ਪ੍ਰਗਟਾਇਆ ਜਾ ਰਿਹਾ ਹੈ। ਉਥੇ ਹੀ, ਰੱਖਿਆ ਮਾਹਰਾਂ ਵਲੋਂ ਮਸੂਦ ਅਜ਼ਹਰ ਦੇ ਮਾਰੇ ਜਾਣ ਦੀ ਖ਼ਬਰ ਨੂੰ ਪਾਕਿਸਤਾਨ ਦੀ ਚਾਲ ਮੰਨਿਆ ਜਾ ਰਿਹਾ ਹੈ।

ਦੱਸ ਦਈਏ ਕਿ ਪੁਲਵਾਮਾ ਅਤਿਵਾਦੀ ਹਮਲੇ ਤੋਂ ਬਾਅਦ ਭਾਰਤ ਸਮੇਤ ਦੁਨੀਆ  ਦੇ ਤਮਾਮ ਦੇਸ਼ਾਂ ਦਾ ਜੈਸ਼-ਏ-ਮੁਹੰਮਦ ਅਤੇ ਉਸ ਦੇ ਸਰਗਨਾ ਉਤੇ ਕਾਰਵਾਈ ਦਾ ਪਾਕਿਸਤਾਨ ਉਤੇ ਜਬਰਦਸਤ ਦਬਾਅ ਹੈ। ਮੰਨਿਆ ਜਾ ਰਿਹਾ ਹੈ ਕਿ ਅੰਤਰਰਾਸ਼ਟਰੀ ਦਬਾਅ ਤੋਂ ਬਚਣ ਲਈ ਪਾਕਿਸਤਾਨ ਨੇ ਮਸੂਦ ਅਜ਼ਹਰ ਦੇ ਮਾਰੇ ਜਾਣ ਦੀ ਅਫ਼ਵਾਹ ਉਡਾਈ ਹੈ। ਟਵਿੱਟਰ ਉਤੇ ਮਸੂਦ ਅਜਹਰ ਦੇ ਮਰਨ ਦੀ ਖ਼ਬਰ ਟ੍ਰੈਂਡ ਕਰ ਰਹੀ ਹੈ। ਲੋਕ ਇਸ ਖ਼ਬਰ ਨੂੰ ਖ਼ੂਬ ਟਵੀਟ ਅਤੇ ਰੀਟਵੀਟ ਕਰ ਰਹੇ ਹਨ।
ਟਵਿੱਟਰ ਯੂਜ਼ਰ ਦੇਵਿਕਾ ਨੇ ਟਵੀਟ ਕੀਤਾ ਕਿ ਭਾਰਤੀ ਮੀਡੀਆ ਫਿਰ ਤੋਂ ਪਾਕਿਸਤਾਨ ਦੇ ਪ੍ਰੋਪੇਗੈਂਡਾ ਨੂੰ ਚਲਾ ਰਹੀ ਹੈ। ਮਸੂਦ ਅਜ਼ਹਰ ਜ਼ਿੰਦਾ ਵੀ ਹੋ ਸਕਦਾ ਜਾਂ ਨਹੀਂ ਵੀ ਜਿੰਦਾ ਹੋ ਸਕਦਾ ਹੈ ਪਰ ਬਿਨਾਂ ਕਿਸੇ ਖ਼ੁਫ਼ੀਆ ਜਾਣਕਾਰੀ ਦੇ ਮਸੂਦ ਨੂੰ ਮਰਿਆ ਦੱਸਣਾ ਮੂਰਖਤਾ ਹੈ। ਜ਼ਿਕਰਯੋਗ ਹੈ ਕਿ ਪਾਕਿਸਤਾਨ ਮਸੂਦ ਅਜ਼ਹਰ ਨੂੰ ਅੰਤਰਰਾਸ਼ਟਰੀ ਦਬਾਅ ਤੋਂ ਬਚਾ ਰਿਹਾ ਹੈ।

Leave A Reply

Your email address will not be published.