ਚਮਕੀ ਬੁਖ਼ਾਰ ਤੋਂ ਬਾਅਦ ਹੁਣ ਜਪਾਨੀ ਬੁਖਾਰ ਨੇ ਢਾਹਿਆ ਕਹਿਰ, ਆਸਾਮ ‘ਚ 56 ਲੋਕਾਂ ਦੀ ਮੌਤ

68

ਨਵੀਂ ਦਿੱਲੀ: ਹੁਣ ਆਸਾਮ ‘ਚ ਜਾਪਾਨੀ ਬੁਖਾਰ ਯਾਨੀ ਇੰਸੇਫ਼ਲਾਇਟਿਸ ਦਾ ਕਹਿਰ ਸ਼ੁਰੂ ਹੋ ਗਿਆ ਹੈ। ਮਿਲੀ ਜਾਣਕਾਰੀ ਮੁਤਾਬਕ ਅਪ੍ਰੈਲ ਤੋਂ ਲੈ ਕੇ ਹੁਣ ਤੱਕ 56 ਲੋਕਾਂ ਦੀ ਮੌਤ ਹੋ ਚੁੱਕੀ ਹੈ। ਪਿਛਲੇ ਤਿੰਨ ਮਹੀਨਿਆਂ ਵਿੱਚ ਜਾਪਾਨੀ ਬੁਖਾਰ ਦੇ 216 ਮਾਮਲੇ ਸਾਹਮਣੇ ਆਏ ਹਨ। ਆਸਾਮ ਸਰਕਾਰ ਨੇ ਸਤੰਬਰ ਅਖੀਰ ਤੱਕ ਸਿਹਤ ਵਿਭਾਗ ਦੇ ਸਾਰੇ ਕਰਮਚਾਰੀਆਂ ਦੀਆਂ ਛੁੱਟੀਆਂ ਰੱਦ ਕਰ ਦਿੱਤੀਆਂ ਹਨ।

ਧਿਆਨ ਯੋਗ ਹੈ ਕਿ ਇਸ ਤੋਂ ਪਹਿਲਾਂ ਗੋਰਖਪੁਰ ਤੋਂ ਲੈ ਕੇ ਬਿਹਾਰ ਦੇ ਮੁਜੱਫ਼ਰਪੁਰ ਤੱਕ ਇੰਸੇਫ਼ਲਾਇਟਿਸ ਰੋਗ ਨਾਲ ਅਣਗਿਣਤ ਲੋਕਾਂ ਦੀ ਜਾਨ ਜਾ ਚੁੱਕੀ ਹੈ, ਹਾਲਾਂਕਿ ਜਾਪਾਨੀ ਬੁਖਾਰ ਤੇ ਚਮਕੀ ਬੁਖਾਰ ‘ਚ ਅੰਤਰ ਹੁੰਦਾ ਹੈ। ਜਾਪਾਨੀ ਬੁਖਾਰ ਨੂੰ ਲੈ ਕੇ ਰਿਸਰਚ ਵੀ ਜਾਰੀ ਹੈ। ਇਸ ਰੋਗ ਨਾਲ ਬੱਚਿਆਂ ਨੂੰ ਆਕਸੀਜਨ ਦੀ ਸਖ਼ਤ ਜ਼ਰੂਰਤ ਹੁੰਦੀ ਹੈ। ਇੰਸੇਫੇਲਾਇਟਿਸ ਨਾਲ ਪੂਰਵਾਂਚਲ ਵਿਚ ਹਰ ਸਾਲ ਕਈ ਬੱਚਿਆਂ ਦੀ ਮੌਤ ਹੁੰਦੀ ਹੈ।

ਤਾਜ਼ਾ ਹਾਦਸੇ ਤੋਂ ਬਾਅਦ ਲੋਕ ਇੰਸੇਫੇਲਾਇਟਿਸ ਦੇ ਬਾਰੇ ਜਾਣਨ ਦੀ ਕੋਸ਼ਿਸ਼ ਕਰ ਰਹੇ ਹਨ। ਇੰਟਰਨੈਟ ਉੱਤੇ ਇੰਸੇਫੇਲਾਇਟਿਸ  ਦੇ ਬਾਰੇ ਕਾਫ਼ੀ ਸਰਚ ਕੀਤਾ ਜਾ ਰਿਹਾ ਹੈ। ਅਜਿਹੇ ‘ਚ ਅਸੀਂ ਤੁਹਾਨੂੰ ਦੱਸ ਰਹੇ ਹਾਂ ਕਿ ਅਖੀਰ ਇੰਸੇਫੇਲਾਇਟਿਸ ਕੀ ਹੈ ਅਤੇ ਇਸ ਤੋਂ ਬਚਾਅ ਅਤੇ ਇਸਦੀ ਪਹਿਚਾਣ ਦੇ ਕੀ ਉਪਾਏ ਹਨ?

ਕੀ ਹੈ ਜਾਪਾਨੀ ਇੰਸੇਫੇਲਾਇਟਿਸ

ਇੰਸੇਫੇਲਾਇਟਿਸ ਉਰਫ਼ ਜਾਪਾਨੀ ਬੁਖਾਰ ਇੱਕ ਪ੍ਰਕਾਰ ਦਾ ਦਿਮਾਗੀ ਬੁਖਾਰ ਹੈ ਜੋ ਵਾਇਰਲ ਸੰਕਰਮਣ ਦੀ ਵਜ੍ਹਾ ਨਾਲ ਹੁੰਦਾ ਹੈ। ਇਹ ਇੱਕ ਖਾਸ ਕਿਸਮ  ਦੇ ਵਾਇਰਸ ਨਾਲ ਹੀ ਹੁੰਦਾ ਹੈ, ਜੋ ਮੱਛਰ ਜਾਂ ਸੂਰ ਨਾਲ ਫੈਲਦੇ ਹਨ ਜਾਂ ਐਵੇਂ ਕਹਿ ਸਕਦੇ ਹਾਂ ਕਿ ਗੰਦਗੀ ਨਾਲ ਵੀ ਇਹ ਪੈਦਾ ਹੋ ਸਕਦਾ ਹੈ। ਇੱਕ ਵਾਰ ਇਹ ਸਾਡੇ ਸਰੀਰ ਦੇ ਸੰਪਰਕ ‘ਚ ਆਉਂਦਾ ਹੈ, ਫਿਰ ਇਹ ਸਿੱਧਾ ਸਾਡੇ ਦਿਮਾਗ ਵੱਲ ਚਲਾ ਜਾਂਦਾ ਹੈ। ਦਿਮਾਗ ਵਿੱਚ ਜਾਂਦੇ ਹੀ ਇਹ ਸਾਡੇ ਸੋਚਣ, ਸਮਝਣ, ਦੇਖਣ ਅਤੇ ਸੁਣਨ ਦੀ ਸਮਰੱਥਾ ਨੂੰ ਪ੍ਰਭਾਵਿਤ ਕਰਦਾ ਹੈ।

Leave A Reply

Your email address will not be published.