‘ਚੰਦਰਯਾਨ-2’ ਦੀ ਲੌਂਚਿੰਗ ਦੀਆਂ ਤਿਆਰੀਆਂ, ਤਸਵੀਰ ਆਈ ਸਾਹਮਣੇ

48

ਨਵੀਂ ਦਿੱਲੀ: ਭਾਰਤੀ ਪੁਲਾੜ ਖੋਜ ਸੰਗਠਨ (ਇਸਰੋ) ਨੇ ਆਪਣੇ ਸਭ ਤੋਂ ਮਹੱਤਵਪੂਰਨ ਮਿਸ਼ਨ ਤਹਿਤ ਚੰਦਰਯਾਨ-2 ਦੀ 9 ਤੋਂ 16 ਜੁਲਾਈ ਦਰਮਿਆਨ ਲੌਂਚਿੰਗ ਦੀ ਤਿਆਰੀ ਕਰ ਲਈ ਹੈ। ਇਸਰੋ ਦੇ ਮੌਜੂਦਾ ਸ਼ੈਡਿਊਲ ਮੁਤਾਬਕ ਸਪੇਸਕ੍ਰਾਫਟ 19 ਜੂਨ ਨੂੰ ਬੰਗਲੂਰ ਤੋਂ ਰਵਾਨਾ ਹੋਵੇਗਾ ਤੇ 20-21 ਜੂਨ ਤਕ ਸ਼੍ਰੀਹਰੀਕੋਟਾ ਦੇ ਲੌਂਚ ਪੈਡ ‘ਤੇ ਪੁਹੰਚੇਗਾ।

ਡੀਡੀ ਨਿਊਜ਼ ਨੇ ਅੱਜ ਚੰਦਰਯਾਨ-2 ਦੀ ਮੁਹਿੰਮ ਨਾਲ ਜੁੜੀ ਖਾਸ ਤਸਵੀਰ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤੀ ਹੈ। ਇਸ ‘ਚ ਸਾਫ਼ ਨਜ਼ਰ ਆ ਰਿਹਾ ਹੈ ਕਿ ਵਿਗਿਆਨੀ ਲੌਂਚਿੰਗ ਦੀ ਤਿਆਰੀ ‘ਚ ਲੱਗੇ ਹਨ। ਇਸਰੋ ਦੇ ਮੁਖੀ ਕੇ. ਸਿਵਨ ਨੇ ਪਿਛਲੇ ਦਿਨੀਂ ਕਿਹਾ ਸੀ ਕਿ ਛੇ ਸਤੰਬਰ ਨੂੰ ਚੰਨ ‘ਤੇ ਲੈਂਡਿੰਗ ਦੀ ਉਮੀਦ ਹੈ।

ਇਸਰੋ ਮੁਤਾਬਕ ਚੰਦਰਯਾਨ-2 ਦੂਜਾ ਚੰਨ ਸੈਟੇਲਾਈਟ ਹੈ ਤੇ ਇਸ ‘ਚ ਤਿੰਨ ਮਡਿਊਲ ਹਨ ਆਰਬਿਟਰ, ਲੈਂਡਰ ਤੇ ਰੋਵਰ। ਭਾਰਤ ਨੇ ਚੰਦਰਯਾਨ-1 ਨੂੰ 22 ਅਕਤੂਬਰ, 2008 ‘ਚ ਲੌਂਚ ਕੀਤਾ ਸੀ। ਇਸ ਤੋਂ ਇੱਕ ਦਹਾਕੇ ਬਾਅਦ 800 ਕਰੋੜ ਦੀ ਲਾਗਤ ਨਾਲ ਚੰਦਰਯਾਨ-2 ਲੌਂਚ ਕੀਤਾ ਜਾ ਰਿਹਾ ਹੈ।

Leave A Reply

Your email address will not be published.