‘‘ਜਦੋਂ ਗਾਂ ਦੇ ਨਾਂ ’ਤੇ ਲੋਕ ਮਾਰੇ ਜਾਂਦੇ ਆ, ਉਦੋਂ ਮੋਦੀ ਦੇ ਕੰਨ ਖੜ੍ਹੇ ਕਿਉਂ ਨ੍ਹੀਂ ਹੁੰਦੇ’’

633

ਨਵੀਂ ਦਿੱਲੀ- ਏਆਈਐਮਆਈਐਮ ਦੇ ਪ੍ਰਧਾਨ ਅਸਦੂਦੀਨ ਓਵੈਸੀ ਨੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਵੱਲੋਂ ਗਾਵਾਂ ’ਤੇ ਦਿੱਤੇ ਗਏ ਬਿਆਨ ’ਤੇ ਤਿੱਖਾ ਨਿਸ਼ਾਨਾ ਸਾਧਦਿਆਂ ਸਵਾਲ ਪੁੱਛਿਆ ਕਿ ਗਾਂ ਦੇ ਨਾਮ ’ਤੇ ਜਦੋਂ ਲੋਕ ਮਾਰੇ ਜਾਂਦੇ ਹਨ। ਉਦੋਂ ਪੀਐਮ ਮੋਦੀ ਦਾ ਐਂਟੀਨਾ ਕਿਉਂ ਨਹੀਂ ਖੜ੍ਹਾ ਹੁੰਦਾ। ਕੀ ਪ੍ਰਧਾਨ ਮੰਤਰੀ ਨੂੰ ਇਹ ਸਭ ਦਿਖਾਈ ਨਹੀਂ ਦਿੰਦਾ ਜਾਂ ਉਹ ਜਾਣਬੁੱਝ ਕੇ ਅੱਖਾਂ ਮੀਟ ਲੈਂਦੇ ਹਨ।

ਓਵੈਸੀ ਦਾ ਇਹ ਬਿਆਨ ਪੀਐਮ ਮੋਦੀ ਦੇ ਉਸ ਬਿਆਨ ਤੋਂ ਬਾਅਦ ਆਇਆ ਜਿਸ ਵਿਚ ਮੋਦੀ ਨੇ ਮਥੁਰਾ ’ਚ ਬੋਲਦਿਆਂ ਇਹ ਕਿਹਾ ਸੀ ਕਿ ਕੁੱਝ ਲੋਕਾਂ ਦੇ ਕੰਨ ਵਿਚ ਜੇਕਰ ਓਮ ਅਤੇ ਗਾਂ ਸ਼ਬਦ ਪੈਂਦਾ ਹੈ ਤਾਂ ਉਨ੍ਹਾਂ ਦੇ ਵਾਲ ਖੜ੍ਹੇ ਹੋ ਜਾਂਦੇ ਹਨ। ਦੱਸ ਦਈਏ ਕਿ ਪਿਛਲੇ ਕਰੀਬ ਪੰਜ ਸਾਲਾਂ ਦੌਰਾਨ ਦੇਸ਼ ਵਿਚ ਗਊ ਹੱਤਿਆ ਦੇ ਸ਼ੱਕ ਵਿਚ ਅਨੇਕਾਂ ਮੁਸਲਿਮਾਂ ਅਤੇ ਦਲਿਤਾਂ ਨੂੰ ਕੁੱਟ-ਕੁੱਟ ਕੇ ਮੌਤ ਦੇ ਘਾਟ ਉਤਾਰਿਆ ਜਾ ਚੁੱਕਿਆ ਹੈ ਪਰ ਅਫ਼ਸੋਸ ਕਿ ਮੋਦੀ ਸਰਕਾਰ ਨੇ ਕਦੇ ਇਸ ਨੂੰ ਗੰਭੀਰਤਾ ਨਾਲ ਨਹੀਂ ਲਿਆ।

India, Russia begin new era of cooperation to make Indo-Pacific open, free : Modi

ਜਿਸ ਦੇ ਨਤੀਜੇ ਵਜੋਂ ਇਹ ਮੰਦਭਾਗਾ ਸਿਲਸਿਲਾ ਹਾਲੇ ਵੀ ਜਾਰੀ ਹੈ। ਓਵੈਸੀ ਸਮੇਤ ਕੁੱਝ ਹੋਰ ਆਗੂਆਂ ਦਾ ਕਹਿਣਾ ਹੈ ਕਿ ਪੀਐਮ ਮੋਦੀ ਵੱਲੋਂ ਦਿੱਤਾ ਗਿਆ ਬਿਆਨ ਇਕ ਪੀਐਮ ਹੋਣ ਦੇ ਨਾਤੇ ਸਹੀ ਨਹੀਂ ਕਿਹਾ ਜਾ ਸਕਦਾ ਕਿਉਂਕਿ ਉਨ੍ਹਾਂ ਦੇ ਬਿਆਨ ਵਿਚੋਂ ਇਕ ਪ੍ਰਧਾਨ ਮੰਤਰੀ ਦੀ ਨਹੀਂ ਬਲਕਿ ਇਕ ਪਾਰਟੀ ਦੇ ਨੇਤਾ ਦੀ ਝਲਕ ਦਿਖਾਈ ਦਿੰਦੀ ਹੈ।

Leave A Reply

Your email address will not be published.