ਟੈਂਟ ਹਾਊਸ ਦੇ ਗੋਦਾਮ ‘ਚ ਲੱਗੀ ਭਿਆਨਕ ਅੱਗ, ਸਾਮਾਨ ਸੜ ਕੇ ਹੋਇਆ ਸੁਆਹ

117

ਹਰਿਆਣਾ ਦੇ ਨੀਲੋਖੇੜੀ ਵਿੱਚ ਕਿਸਾਨ ਬਸਤੀ ਵਿਖੇ ਦੇਰ ਰਾਤ ਜੁਨੇਜਾ ਟੈਂਟ ਹਾਊਸ ਦੇ ਗੋਦਾਮ ਵਿੱਚ ਭਿਆਨਕ ਅੱਗ ਲੱਗ ਗਈ ਤੇ ਗੋਦਾਮ ਦਾ ਸਾਰਾ ਸਾਮਾਨ ਸੜ ਕੇ ਸੁਆਹ ਹੋ ਗਿਆ। ਕਰਨਾਲ, ਇੰਦਰੀ, ਨਿਸਿੰਗ ਤੋਂ ਆਈਆਂ ਕਰੀਬ 8 ਫਾਇਰ ਬ੍ਰਿਗੇਡ ਦੀਆਂ ਗੱਡੀਆਂ ਨੇ 3 ਘੰਟੇ ਦੀ ਸਖ਼ਤ ਮਿਹਨਤ ਤੋਂ ਬਾਅਦ ਗੋਦਾਮ ਦੀਆਂ ਕੰਧਾਂ ਤੋੜ ਕੇ ਅੱਗ ਉੱਤੇ ਕਾਬੂ ਪਾਇਆ।

ਟੈਂਟ ਹਾਊਸ ਦੇ ਮਾਲਿਕ ਗਗਨ ਜੁਨੇਜਾ ਨੇ ਦੱਸਿਆ ਕਿ 24 ਜਨਵਰੀ 2017 ਨੂੰ ਵੀ ਇੱਥੇ ਅੱਗ ਲੱਗ ਚੁੱਕੀ ਹੈ ਤੇ ਹੁਣ ਫਿਰ ਅੱਗ ਲੱਗਣ ਨਾਲ ਉਨ੍ਹਾਂ ਦਾ ਭਾਰੀ ਨੁਕਸਾਨ ਹੋ ਗਿਆ। ਉਨ੍ਹਾਂ ਦੱਸਿਆ ਕਿ ਉਨ੍ਹਾਂ ਨੂੰ ਹਾਲੇ ਤੱਕ ਨਹੀਂ ਪਤਾ ਲੱਗਿਆ ਕਿ ਅੱਗ ਲੱਗਣ ਦੀ ਵਜ੍ਹਾ ਕੀ ਸੀ।

Leave A Reply

Your email address will not be published.