ਡਾ. ਮਨਮੋਹਨ ਸਿੰਘ ਦੀ ਅਗਲੀ ਪਾਰੀ ਦੀ ਤਿਆਰੀ ਮੁਕੰਮਲ, ਕਾਂਗਰਸ ਨੂੰ ਮਿਲਿਆ ਹੋਰਾਂ ਦਾ ਵੀ ਸਾਥ

23

ਜੈਪੁਰ: ਸਾਬਕਾ ਪ੍ਰਧਾਨ ਮੰਤਰੀ ਡਾ. ਮਨਮੋਹਨ ਸਿੰਘ ਰਾਜਸਥਾਨ ਤੋਂ ਹੀ ਰਾਜ ਸਭਾ ਮੈਂਬਰ ਬਣਨਗੇ। ਕਾਂਗਰਸ ਫੋਰਮ ਵਿੱਚ ਉਨ੍ਹਾਂ ਦੇ ਨਾਂ ‘ਤੇ ਮੋਹਰ ਤਕਰੀਬਨ ਲੱਗ ਚੁੱਕੀ ਹੈ, ਬੱਸ ਅਧਿਕਾਰਤ ਐਲਾਨ ਬਾਕੀ ਹੈ। ਚੋਣ ਕਮਿਸ਼ਨ ਵੱਲੋਂ ਚੋਣਾਂ ਦਾ ਦਿਨ ਤੈਅ ਕਰਨ ਤੋਂ ਬਾਅਦ ਉਨ੍ਹਾਂ ਦੇ ਨਾਂ ਦਾ ਅਧਿਕਾਰਤ ਤੌਰ ‘ਤੇ ਐਲਾਨ ਕੀਤਾ ਜਾ ਸਕਦਾ ਹੈ।

ਭਾਜਪਾ ਦੇ ਸੂਬਾ ਪ੍ਰਧਾਨ ਤੇ ਰਾਜ ਸਭਾ ਸੰਸਦ ਮੈਂਬਰ ਮਦਨ ਲਾਲ ਸੈਣੀ ਦੇ ਅਕਾਲ ਚਲਾਣੇ ਤੋਂ ਬਾਅਦ ਰਾਜਸਥਾਨ ਵਿੱਚੋਂ ਰਾਜ ਸਭਾ ਦੀ ਇੱਕ ਸੀਟ ਖਾਲੀ ਹੋ ਗਈ ਹੈ। ਹੁਣ ਕਾਂਗਰਸ ਇੱਥੋਂ ਸਾਬਕਾ ਪ੍ਰਧਾਨ ਮੰਤਰੀ ਨੂੰ ਰਾਜ ਸਭਾ ਵਿੱਚ ਭੇਜਣ ਜਾ ਰਹੀ ਹੈ। ਕਾਂਗਰਸ ਨੂੰ ਆਪਣੇ 100 ਵਿਧਾਇਕਾਂ ਤੋਂ ਇਲਾਵਾ ਆਜ਼ਾਦ, ਬਸਪਾ, ਬੀਟੀਪੀ ਦਾ ਵੀ ਸਮਰਥਨ ਹਾਸਲ ਹੈ।

ਸੂਤਰਾਂ ਦੀ ਮੰਨੀਏ ਤਾਂ ਕਾਂਗਰਸ ਡਾ. ਮਨਮੋਹਨ ਸਿੰਘ ਨੂੰ ਪਹਿਲਾਂ ਤਾਮਿਲਨਾਡੂ ਤੋਂ ਰਾਜ ਸਭਾ ਮੈਂਬਰ ਬਣਾਉਣਾ ਚਾਹੁੰਦੀ ਸੀ ਪਰ ਡੀਐਮਕੇ ਪਾਰਟੀ ਨਾਲ ਗੱਲ ਨਹੀਂ ਬਣੀ। ਅਜਿਹੇ ਵਿੱਚ ਰਾਜਸਥਾਨ ਤੋਂ ਖਾਲੀ ਹੋਈ ਰਾਜ ਸਭਾ ਸੀਟ ਤੋਂ ਮਨਮੋਹਨ ਸਿੰਘ ਦੀ ਵਾਪਸੀ ਹੋ ਸਕਦੀ ਹੈ। ਪਿਛਲੀ 14 ਜੂਨ ਨੂੰ ਮਨਮੋਹਨ ਸਿੰਘ ਦਾ ਰਾਜ ਸਭਾ ਕਾਰਜਕਾਲ ਪੂਰਾ ਹੋਇਆ ਹੈ। ਉਹ 28 ਸਾਲਾਂ ਤੋਂ ਲਗਾਤਾਰ ਸੰਸਦ ਮੈਂਬਰ ਬਣਦੇ ਆਏ ਸਨ।

Leave A Reply

Your email address will not be published.