ਦਿੱਲੀ ‘ਚ ਸੀਜੀਓ ਕੰਪਲੈਕਸ ਦੀ 5ਵੀਂ ਮੰਜ਼ਿਲ ’ਤੇ ਲੱਗੀ ਭਿਆਨਕ ਅੱਗ

205

ਨਵੀਂ ਦਿੱਲੀ: ਦਿੱਲੀ ਦੀ ਸੀਜੀਓ ਕੰਪਲੈਕਸ ਇਮਾਰਤ ਵਿਚ ਅੱਜ ਸਵੇਰੇ (ਬੁਧਵਾਰ) ਭਿਆਨਕ ਅੱਗ ਲਗ ਗਈ। ਇਹ ਅੱਗ ਇਮਾਰਤ ਦੀ ਪੰਜਵੀਂ ਮੰਜ਼ਿਲ ਉਤੇ ਲੱਗੀ ਹੈ। ਅੱਗ ਨੂੰ ਬੁਝਾਉਣ ਲਈ ਫਾਇਰ ਬ੍ਰਿਗੇਡ ਦੀਆਂ 24 ਗੱਡੀਆਂ ਮੌਕੇ ‘ਤੇ ਮੌਜੂਦ ਹਨ। ਅੱਗ ‘ਤੇ ਕਾਬੂ ਪਾ ਲਿਆ ਗਿਆ ਹੈ ਅਤੇ ਕੂਲਿੰਗ ਆਪਰੇਸ਼ਨ ਜਾਰੀ ਹੈ। ਜਾਣਕਾਰੀ ਮੁਤਾਬਕ ਅੱਗ  ਸੀਜੀਓ ਕੰਪਲੈਕਸ਼ ਦੇ ਦੀਨਦਿਆਲ ਅੰਤੋਦਿਆ ਭਵਨ ਵਿਚ ਸਵੇਰੇ ਸਾਢੇ ਅੱਠ ਵਜੇ ਲੱਗੀ।

delhi cgo complex fire
delhi cgo complex fire

 ਧੂੰਏਂ ਕਾਰਨ ਸੀਆਈਐਸਐਪ ਦਾ ਇੱਕ ਸਬ ਇੰਸਪੈਕਟਰ ਵੀ ਬੇਹੋਸ਼ ਹੋ ਗਿਆ ਤੇ ਉਸ ਨੂੰ ਏਮਜ਼ ਲੈ ਜਾਂਦਾ ਗਿਆ। ਜਿੱਥੇ ਉਸ ਨੇ ਦਮ ਤੋੜ ਦਿੱਤਾ। ਮ੍ਰਿਤਕ ਦਾ ਨਾਂ ਐਨਪੀ ਗੋਧਰਾ ਸੀ।  ਇਸ ਇਮਾਰਿਤ ਵਿਚ ਕਈ ਸਰਕਾਰੀ ਦਫ਼ਤਰ ਹਨ। ਲਹਾਲ ਅੱਗ ਲੱਗਣ ਦੇ ਕਾਰਨਾਂ ਦਾ ਪਤਾ ਨਹੀਂ ਲੱਗ ਸਕਿਆ। ਦੱਸਣਯੋਗ ਹੈ ਕਿ ਭਵਨ ਵਿਚ ਵਾਤਾਵਰਣ ਮੰਤਰਾਲੇ, ਘੱਟ ਗਿਣਤੀ ਮੰਤਰਾਲੇ ਸਮੇਤ ਕਈ ਮਹੱਤਵਪੂਰਨ ਦਫਤਰ ਹਨ।

Leave A Reply

Your email address will not be published.