ਦਿੱਲੀ ਪੁਲਿਸ ਖਿਲਾਫ ਸਿੱਖਾਂ ‘ਚ ਰੋਹ, ਗ੍ਰਹਿ ਮੰਤਰਾਲੇ ਵੱਲੋਂ ਰਿਪੋਰਟ ਤਲਬ

53

ਨਵੀਂ ਦਿੱਲੀਰਾਜਧਾਨੀ ਦਿੱਲੀ ਦੇ ਮੁਖਰਜੀ ਨਗਰ ਵਿੱਚ ਸਿੱਖ ਵਿਅਕਤੀ ਦੀ ਪੁਲਿਸ ਵੱਲੋਂ ਕੀਤੀ ਕੁੱਟਮਾਰ ਦੇ ਮਾਮਲੇ ਵਿੱਚ ਗ੍ਰਹਿ ਮੰਤਰਾਲੇ ਨੇ ਦਿੱਲੀ ਪੁਲਿਸ ਦੇ ਕਮਿਸ਼ਨਰ ਤੋਂ ਰਿਪੋਰਟ ਮੰਗੀ ਹੈ। ਇਸ ਮਾਮਲੇ ‘ਚ ਦਿੱਲੀ ਪੁਲਿਸ ਨੇ ਦੋ ਕਰਾਸ ਐਫਆਈਆਰ ਦਰਜ ਕੀਤੀਆਂ ਹਨ। ਪਹਿਲੀ ਐਫਆਈਆਰ ਪੀੜਤ ਸਰਬਜੀਤ ਸਿੰਘ ਖਿਲਾਫ ਤੇ ਦੂਜੀ ਸਰਬਜੀਤ ਦੀ ਸ਼ਿਕਾਇਤ ਦੇ ਆਧਾਰ ‘ਤੇ ਪੁਲਿਸ ਮੁਲਾਜ਼ਮਾਂ ਖਿਲਾਫ ਦਰਜ ਕੀਤੀ ਹੈ।

ਇਸ ਕੁੱਟਮਾਰ ਮਾਮਲੇ ਦੀ ਜਾਂਚ ਕ੍ਰਾਈਮ ਬ੍ਰਾਂਚ ਨੂੰ ਸੌਂਪੀ ਗਈ ਹੈ। ਪੂਰੇ ਮਾਮਲੇ ਦੀ ਨਿਰਪੱਖ ਜਾਂਚ ਨਾਰਦਨ ਰੇਂਜ ਦੇ ਜੁਆਇੰਟ ਸੀਪੀ ਨੂੰ ਸੌਂਪੀ ਗਈ ਹੈਜੋ ਪੁਲਿਸ ਕਰਮੀਆਂ ਦੇ ਰਵੱਈਏ ਦੀ ਵੀ ਜਾਂਚ ਕਰਨਗੇ। ਮਾਮਲੇ ਦੀ ਮੁਢਲੀ ਜਾਂਚ ‘ਚ ਪੁਲਿਸ ਕਰਮੀਆਂ ਦਾ ਰਵੱਈਆ ਗਲਤ ਪਾਇਆ ਗਿਆ ਸੀ। ਇਸ ਕਰਕੇ ਤਿੰਨਾਂ ਪੁਲਿਸ ਵਾਲਿਆਂ ਨੂੰ ਮੁਅੱਤਲ ਕਰ ਦਿੱਤਾ ਗਿਆ।

ਅੱਜ ਕ੍ਰਾਈਮ ਬ੍ਰਾਂਚ ਇਸ ਮਾਮਲੇ ਨਾਲ ਜੁੜੇ ਲੋਕਾਂ ਤੋਂ ਪੁੱਛਗਿੱਛ ਕਰ ਸਕਦੀ ਹੈ। ਸੋਮਵਾਰ ਨੂੰ ਡਰਾਈਵਰ ਸਰਬਜੀਤ ਸਿੰਘ ਤੇ ਵਿਧਾਇਕ ਮਨਜਿੰਦਰ ਸਿੰਘ ਸਿਰਸਾ ਨੇ ਦਿੱਲੀ ਪੁਲਿਸ ਕਮਿਸ਼ਨਰ ਨੂੰ ਲਿਖਤੀ ਸ਼ਿਕਾਇਤ ਵੀ ਦਿੱਤੀ। ਸਰਬਜੀਤ ਦੀ ਕੁੱਟਮਾਰ ਦੇ ਵਿਰੋਧ ‘ਚ ਕੱਲ੍ਹ ਰਾਤ ਸਿੱਖਾਂ ਨੇ ਮੁਖਰਜੀ ਨਗਰ ਥਾਣੇ ਦਾ ਘਿਰਾਓ ਵੀ ਕੀਤਾ ਸੀ।

ਇਸ ‘ਚ ਪੁਲਿਸ ਤੇ ਨੇਤਾਵਾਂ ‘ਚ ਝੜਪ ਵੀ ਹੋਈ। ਥਾਣੇ ‘ਚ ਮਨਜਿੰਦਰ ਸਿਰਸਾ ਨਾਲ ਵੀ ਹੱਥੋਪਾਈ ਦੀ ਖ਼ਬਰ ਹੈ। ਲੋਕਾਂ ਦੀ ਮੰਗ ਹੈ ਕਿ ਇਸ ਮਾਮਲੇ ‘ਚ ਪੁਲਿਸ ਵਾਲਿਆਂ ਖਿਲਾਫ ਸਖ਼ਤ ਕਾਰਵਾਈ ਕੀਤੀ ਜਾਵੇ।

Leave A Reply

Your email address will not be published.