ਦੀਪਵੀਰ ਦੇ ਵਿਆਹ ‘ਚ ਕੈਟਰੀਨਾ ਨੇ ਕੀਤੀ ਗਲਤੀ, ਹੁਣ ਤੌਬਾ-ਤੌਬਾ!

65

ਮੁੰਬਈ: ਦੀਪਿਕਾ ਪਾਦੁਕੋਣ ਤੇ ਰਣਵੀਰ ਸਿੰਘ ਦੇ ਵਿਆਹ ਨੂੰ ਕਾਫੀ ਸਮਾਂ ਬੀਤ ਗਿਆ ਹੈ। ਦੋਵੇਂ ਆਪਣੇ ਵਿਆਹ ਦੀਆਂ ਤਿੰਨ ਪਾਰਟੀਆਂ ਵੀ ਕਰ ਚੁੱਕੇ ਹਨ। ਇਨ੍ਹਾਂ ‘ਚ ਸਭ ਤੋਂ ਆਖਰੀ ਪਾਰਟੀ ਹੋਈ ਸੀ ਬਾਲੀਵੁੱਡ ਫੈਮਿਲੀ ਲਈ। ਇਸ ਪਾਰਟੀ ‘ਚ ਤਮਾਮ ਬਾਲੀਵੁੱਡ ਸਿਤਾਰੇ ਨਜ਼ਰ ਆਏ ਸੀ। ਇਸੇ ਪਾਰਟੀ ‘ਚ ਪਹੁੰਚੀ ਸੀ ਕਟਰੀਨਾ ਕੈਫ ਵੀ।ਪਾਰਟੀ ‘ਚ ਕਿਸ ਨੇ ਕੀ ਕੀਤਾ ਇਹ ਜਾਣਨ ਲਈ ਹਰ ਕੋਈ ਬੇਤਾਬ ਹੈ ਪਰ ਹਾਲ ਹੀ ਮੀਡੀਆ ਮਿਲਿਆ ‘ਜ਼ੀਰੋ’ ਸਟਾਰ ਕਟਰੀਨਾ ਕੈਫ ਨੂੰ ਜਿਨ੍ਹਾਂ ਨੇ ਦੀਪਵੀਰ ਦੀ ਰਿਸੈਪਸ਼ਨ ‘ਚ ਆਪਣੇ ਵੱਲੋਂ ਕੀਤੀ ਮਸਤੀ ਦੀ ਪੋਲ ਖੁਦ ਹੀ ਖੋਲ੍ਹ ਦਿੱਤੀ। ਉਨ੍ਹਾਂ ਕਿਹਾ ਕਿ ਉਹ ਇਸ ਪਾਰਟੀ ਵਿੱਚ ਜਿੱਥੇ ਖੂਬ ਨੱਚੀ, ਉਥੇ ਹੀ ਉਸ ਨੇ ਪਾਰਟੀ ‘ਚ ਆਊਟ-ਆਫ-ਕੰਟਰੋਲ ਹੋ ਕੇ ਖੂਬ ਚਾਕਲੇਟ ਖਾਧੀ। ਇਸ ਤੋਂ ਬਾਅਦ ਹੁਣ ਉਹ ਅਜਿਹੀ ਗਲਤੀ ਕਦੇ ਨਹੀਂ ਕਰੇਗੀ|ਕੈਟਰੀਨਾ ਨੇ ਦੀਪਿਕਾ ਤੇ ਰਣਵੀਰ ਦੀ ਤਾਰੀਫ ਕਰਦੇ ਹੋਏ ਕਿਹਾ ਕਿ ਦੋਵੇਂ ਕਾਫੀ ਖੂਬਸੂਰਤ ਲੱਗ ਰਹੇ ਸੀ ਤੇ ਦੋਵਾਂ ਵੱਲੋਂ ਹੋਸਟ ਕੀਤੀ ਪਾਰਟੀ ਵੀ ਕਾਫੀ ਜ਼ਬਰਦਸਤ ਸੀ। ਕੈਟ ਦੇ ਕੰਮ ਦੀ ਗੱਲ ਕਰੀਏ ਤਾਂ ਉਹ ਜਲਦੀ ਹੀ ਕਿੰਗ ਖ਼ਾਨ ਸ਼ਾਹਰੁਖ ਨਾਲ ਫ਼ਿਲਮ ‘ਜ਼ੀਰੋ’ ‘ਚ ਨਜ਼ਰ ਆਉਣ ਵਾਲੀ ਹੈ, ਜੋ 21 ਦਸੰਬਰ ਨੂੰ ਰਿਲੀਜ਼ ਹੋ ਰਹੀ ਹੈ

Leave A Reply

Your email address will not be published.