ਦੀਪਿਕਾ-ਰਣਵੀਰ ਨੇ ਆਖਰ ਕਿਉਂ ਰੱਖਿਆ 15 ਨਵੰਬਰ ਨੂੰ ਹੀ ਵਿਆਹ ?

241

ਮੁੰਬਈ: ਦੀਪਿਕਾ-ਰਣਵੀਰ ਦੇ ਵਿਆਹ ਦਾ ਕਾਰਡ ਦੇਖ ਦੋਵਾਂ ਦੇ ਫੈਨਸ ਖੁਸ਼ ਹਨ। ਦੀਪਿਕਾ-ਰਣਵੀਰ 15 ਨਵੰਬਰ ਨੂੰ ਇੱਕ-ਦੂਜੇ ਦੇ ਹੋ ਜਾਣਗੇ। ‘ਦੀਪਵੀਰ’ ਦੇ ਵਿਆਹ ‘ਚ ਮਹੀਨੇ ਦਾ ਸਮਾਂ ਵੀ ਨਹੀਂ ਰਿਹਾ। ਦੋਵਾਂ ਦੇ ਵਿਆਹ ਦੇ ਕਾਰਡ ਹਿੰਦੀ ਤੇ ਅੰਗਰੇਜ਼ੀ ‘ਚ ਹਨ ਜਿਸ ਨੂੰ ਦੋਵਾਂ ਨੇ ਸੋਸ਼ਲ ਮੀਡੀਆ ‘ਤੇ ਵੀ ਸ਼ੇਅਰ ਕੀਤਾ।

ਹੁਣ ਗੌਰ ਕਰਨ ਵਾਲੀ ਗੱਲ ਹੈ ਕਿ ਵਿਆਹ ਦੀ ਤਾਰੀਖ 15 ਨਵੰਬਰ ਰੱਖੀ ਗਈ ਹੈ। ਹੁਣ ਤੁਸੀਂ ਸੋਚ ਰਹੇ ਹੋਣੇ ਹੋ ਕਿ ਇਸ ‘ਚ ਖਾਸ ਕੀ ਹੈ ਤਾਂ ਦੱਸ ਦਈਏ ਕਿ ਇਸੇ ਤਾਰੀਖ ਨੂੰ 2013 ‘ਚ ਦੋਵਾਂ ਦੀ ਫ਼ਿਲਮ ‘ਗੋਲੀਓਂ ਕੀ ਰਾਸਲੀਲ-ਰਾਮਲੀਲਾ’ ਰਿਲੀਜ਼ ਹੋਈ ਸੀ।

ਇਸੇ ਫ਼ਿਲਮ ਦੀ ਸ਼ੂਟਿੰਗ ਸਮੇਂ ਦੋਵਾਂ ਦੀ ਨਜ਼ਦੀਕੀ ਵਧੀ ਸੀ ਜੋ ਦੋਸਤੀ ਤੋਂ ਬਾਅਦ ਪਿਆਰ ‘ਚ ਤਬਦੀਲ ਹੋਈ। ਇਸੇ ਲਈ ਹੀ ਦੋਵਾਂ ਨੇ ਇਸੇ ਦਿਨ ਇੱਕ-ਦੂਜੇ ਦੇ ਹੋਣ ਦਾ ਵੀ ਫੈਸਲਾ ਲਿਆ ਹੈ। ਇਸ ਕੱਪਲ ਨੇ ਆਪਣੀ ਖੁਸ਼ੀ ਨੂੰ ਸੋਸ਼ਲ ਮੀਡੀਆ ‘ਤੇ ਸ਼ੇਅਰ ਕਰਕੇ ਫੈਨਸ ਦੀ ਖੁਸ਼ੀ ਨੂੰ ਵੀ ਦੁੱਗਣਾ ਕਰ ਦਿੱਤਾ ਹੈ।

ਇਸ ਤੋਂ ਪਹਿਲਾਂ ਤਾਂ ਦੋਵਾਂ ਨੇ ਲਾਸਟ ਮੂਮੈਂਟ ਤਕ ਆਪਣੇ ਰਿਸਤੇ ਬਾਰੇ ਚੁੱਪੀ ਸਾਧ ਰੱਖੀ ਸੀ। ਕੁਝ ਦਿਨ ਪਹਿਲਾਂ ਹੀ ਇਨ੍ਹਾਂ ਨੇ ਆਪਣੇ ਰਿਸ਼ਤੇ ਬਾਰੇ ਸਭ ਦੇ ਸਾਹਮਣੇ ਇਕਰਾਰ ਕੀਤਾ ਸੀ ਕਿ ਉਹ ਦੋਵੇਂ ਚੰਗੇ ਦੋਸਤਾਂ ਤੋਂ ਵੀ ਵਧ ਕੇ ਹਨ। ਖ਼ਬਰਾਂ ਤਾਂ ਇਹ ਵੀ ਸੀ ਕਿ ਦੋਵੇਂ ਇਸ ਸਾਲ ਨਹੀਂ ਸਗੋਂ ਅਗਲੇ ਸਾਲ ਵਿਆਹ ਕਰ ਸਕਦੇ ਹਨ।

Leave A Reply

Your email address will not be published.