ਦੇਹਰਾਦੂਨ ਪੁੱਜੇ ਪੀ. ਐੱਮ. ਮੋਦੀ, ਦੇਸ਼ ਵਾਸੀਆਂ ਨੂੰ ਦਿੱਤੀ ਦੀਵਾਲੀ ਦੀ ਵਧਾਈ

211

 

ਦੇਹਰਾਦੂਨ—  ਪ੍ਰਧਾਨ ਮੰਤਰੀ ਨਰਿੰਦਰ ਮੋਦੀ ਦੇਹਰਾਦੂਨ ਪਹੁੰਚ ਗਏ ਹਨ ਅਤੇ ਇੱਥੋਂ ਕੇਦਾਰਨਾਥ ਜਾਣਗੇ। ਕੇਦਾਰਨਾਥ ਵਿਚ ਪੂਜਾ ਕਰਨ ਤੋਂ ਬਾਅਦ ਮੋਦੀ ਇੱਥੇ ਦੀਵਾਲੀ ਵੀ ਮਨਾਉਣਗੇ।ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਦੇਸ਼ ਵਾਸੀਆਂ ਨੂੰ ਦੀਵਾਲੀ ਦੀ ਵਧਾਈ ਦਿੱਤੀ ਹੈ। ਮੋਦੀ ਨੇ ਆਪਣੇ ਟਵਿੱਟਰ ‘ਤੇ ਟਵੀਟ ਕੀਤਾ, ”ਦੀਵਾਲੀ ਦੀਆਂ ਸਾਰੇ ਦੇਸ਼ ਵਾਸੀਆਂ ਨੂੰ ਦਿਲੋਂ ਵਧਾਈ। ਮੇਰੀ ਕਾਮਨਾ ਹੈ ਕਿ ਦੀਵਿਆਂ ਦਾ ਇਹ ਤਿਉਹਾਰ ਸਾਰਿਆਂ ਦੀ ਜ਼ਿੰਦਗੀ ਵਿਚ ਸੁੱਖ, ਸ਼ਾਂਤੀ ਅਤੇ ਤਰੱਕੀ ਲੈ ਕੇ ਆਵੇ।”

 

ਮੋਦੀ ਇਸ ਵਾਰ ਦੀ ਦੀਵਾਲੀ ਕੇਦਾਰਨਾਥ ‘ਚ ਮਨਾਉਣਗੇ ਅਤੇ ਉਹ ਦੇਹਰਾਦੂਨ ਪੁੱਜ ਗਏ ਹਨ। ਮੋਦੀ ਦੀਵਾਲੀ ਮੌਕੇ ਕੇਦਾਰਨਾਥ ਵਿਚ ਕਰੀਬ 400 ਮੀਟਰ ਉੱਚੀ ਧਿਆਨ ਗੁਫਾ ਸਮੇਤ ਕਈ ਨਵੀਂਆਂ ਚੀਜ਼ਾਂ ਦੇ ਦਰਸ਼ਨ ਕਰਨਗੇ। ਮੋਦੀ ਕੇਦਾਰਨਾਥ ਵਿਚ ਪੂਜਾ ਕਰਨਗੇ। ਓਧਰ ਕੇਦਾਰਨਾਥ ਵਿਚ ਮੋਦੀ ਦੇ ਸਵਾਗਤ ਲਈ ਤਿਆਰੀਆਂ ਜ਼ੋਰਾਂ-ਸ਼ੋਰਾਂ ਨਾਲ ਚੱਲ ਰਹੀਆਂ ਹਨ।

PunjabKesari

ਕੇਦਾਰਨਾਥ ਵਿਚ ਪੂਜਾ ਕਰਨ ਮਗਰੋਂ ਮੋਦੀ ਹਰ ਸਾਲ ਵਾਂਗ ਜਵਾਨਾਂ ਨਾਲ ਦੀਵਾਲੀ ਮਨਾਉਣਗੇ। ਇਸ ਤੋਂ ਬਾਅਦ ਮੋਦੀ ਉੱਤਰਾਖੰਡ ਦੇ ਹਰਸ਼ਿਲ ਜਾਣਗੇ, ਜਿੱਥੇ ਉਹ ਭਾਰਤ-ਤਿੱਬਤ ਸਰੱਹਦ ਪੁਲਸ ਫੋਰਸ ਦੇ ਜਵਾਨਾਂ ਨਾਲ ਦੀਵਾਲੀ ਮਨਾਉਣਗੇ। ਇੱਥੇ ਦੱਸ ਦੇਈਏ ਕਿ ਹਰਸ਼ਿਲ ਬਾਰਡਰ ਭਾਰਤ-ਤਿੱਬਤ ਸਰਹੱਦ ਤੋਂ 45 ਕਿਲੋਮੀਟਰ ਦੀ ਦੂਰੀ ‘ਤੇ ਹੈ।

Leave A Reply

Your email address will not be published.