ਨਵਜੋਤ ਨੇ ਫੇਰ ਸਾਧਿਆ ਮੋਦੀ ‘ਤੇ ਨਿਸ਼ਾਨਾ, ਕਿਹਾ ‘ਕਾਲਾ ਅੰਗਰੇਜ’

68

ਇੰਦੌਰ; ਸਾਬਕਾ ਕ੍ਰਿਕਟਰ ਅਤੇ ਪੰਜਾਬ ਸਰਕਾਰ ਦੇ ਮੰਤਰੀ ਨਵਜੋਤ ਸਿੱਧੂ ਇਨ੍ਹਾਂ ਦਿਨੀਂ ਚੋਣ ਪ੍ਰਚਾਰ ‘ਚ ਪ੍ਰਧਾਨ ਮੰਤਰੀ ‘ਤੇ ਕਾਫੀ ਹਮਲੇ ਕਰ ਚੁੱਕੇ ਹਨ। ਇੰਦੌਰ ‘ਚ ਕਾਂਗਰਸ ਉਮੀਦਵਾਰ ਲਈ ਚੋਣ ਪ੍ਰਚਾਰ ਕਰਨ ਪਹੁੰਚੇ ਸਿੱਧੂ ਨੇ ਸ਼ੁਕੱਰਵਾਰ ਨੂੰ ਪੀਐਮ ਮੋਦੀ ਨੂੰ ਕਾਲਾ ਅੰਗਰੇਜ ਕਹਿ ਦਿੱਤਾ। ਸਿੱਧੂ ਦੇ ਇਸ ਬਿਆਨ ‘ਤੇ ਬੀਜੇਪੀ ਨੇ ਸੱਖ਼ਤ ਪ੍ਰਤੀਕਿਰੀਆ ਦਿੱਤੀ ਹੈ।

ਬੀਜੇਪੀ ਨੇਤਾ ਗਿਰੀਰਾਜ ਸਿੰਘ ਨੇ ਕਿਹਾ ਕਿ ਨਵਜੋਤ ਸਿੰਘ ਸਿੱਧੂ ਦੇਸ਼ ਤੋੜਣ ਵਾਲਿਆਂ ਚੋਂ ਇੱਕ ਹੈ। ਉਨ੍ਹਾਂ ਨੇ ਕਿਹਾ ਕਿ ਸਿੱਧੂ ‘ਤੇ ਰਾਹੁਲ ਗਾਂਧੀ ਦੀ ਸੰਗਤ ਦਾ ਅਸਰ ਹੋ ਗਿਆ ਹੈ। ਉਨ੍ਹਾਂ ਇਹ ਵੀ ਕਿਹਾ ਕਿ ਪੀਐਮ ਦੀ ਦੇਸ਼ ਭਗਤੀ ‘ਤੇ ਕੋਈ ਸ਼ੱਕ ਨਹੀ ਕਰ ਸਕਦਾ।

ਕਾਂਗਰਸ ਨੇਤਾ ਸਿੱਧੂ ਨੇ ਕਿਹਾ ਕਿ ਪ੍ਰਧਾਨ ਮੰਤਰੀ ‘ਚ ਦਮ ਨਹੀ ਹੈ ਕਿ ਉਹ ਰਜ਼ਿਗਾਰ, ਨੋਟਬੰਦੀ ਅਤੇ ਜੀਐਸਟੀ ਜਿਹੇ ਮੁੱਦਿਆਂ ‘ਤੇ ਚੋਣ ਲੜਣ। ਉਨ੍ਹਾਂ ਕਿਹਾ ਮੋਦੀ ਸਰਕਾਰ ਗੰਗਾ ਨਦੀ ਨੂੰ ਸਾਫ਼ ਕਰਨ, ਦੋ ਕਰੋੜ ਨੌਕਰੀਆਂ ਦੇਣ ਅਤੇ ਵਿਦੇਸ਼ੀ ਬੈਂਕਾਂ ‘ਚ ਜਮ੍ਹਾ ਕਾਲਾ ਧਨ ਭਾਰਤ ਲਿਆਉਣ ਦੇ ਵਾਅਦੇ ਨਿਭਾਉਣ ‘ਚ ਨਾਕਾਮਯਾਬ ਰਹੀ ਹੈ।

ਸਿੱਧੂ ਨੇ ਆਪਣੇ ਅੰਦਾਜ਼ ‘ਚ ਮੋਦੀ ‘ਤੇ ਤੰਜ ਕਰਦਿਆਂ ਕਿਹਾ ਕਿ ਉਨ੍ਹਾਂ ਤੋਂ ਪਹਿਲਾਂ ਹੀਰੋ ਨੰਬਰ ਵਨ, ਕੁਲੀ ਨੰਬਰ ਵਨ ਅਤੇ ਬੀਵੀ ਨੰਬਰ ਫ਼ਿਲਮਾਂ ਆਇਆ ਸੀ ਪਰ ਹੁਣ ਨਵੀਂ ਫ਼ਿਲਮ ਆ ਰਹੀ ਹੈ ਫੈਕੁ ਨੰਬਰ ਵਨ। ਇਸ ਦੇ ਨਾਲ ਦੱਸ ਦਈਏ ਕਿ ਇੰਦੌਰ ‘ਚ 19 ਮਈ ਨੂੰ ਚੋਣਾਂ ਹਨ।

Leave A Reply

Your email address will not be published.