ਪਟਨਾ ਸਾਹਿਬ ਤੋਂ ਹੀ ਚੋਣ ਲੜਨਗੇ ਸ਼ਰਤੂਘਨ

76

ਲਖਨਊ :  ਰਾਜਨੀਤੀ ਵਿਚ ਅਪਣੇ ਅਨੋਖੇ ਅੰਦਾਜ਼ ਲਈ ਮਸ਼ਹੂਰ ਭਾਰਤੀ ਜਨਤਾ ਪਾਰਟੀ ਦੇ ਸਾਂਸਦ ਅਤੇ ਅਭੀਨੇਤਾ ਸ਼ਤਰੂਘਨ ਸਿਨਹਾ ਨੇ ਐਤਵਾਰ ਨੂੰ ਸਪੱਸ਼ਟ ਕੀਤਾ ਕਿ ਹਾਲਾਤ ਕਿਹੋ ਜਿਹੇ ਵੀ ਹੋਣ, ਆਉਣ ਵਾਲੀਆਂ ਲੋਕ ਸਭਾ ਚੋਣਾਂ ਵਿਚ ਉਹ ਪਟਨਾ ਸਾਹਿਬ ਤੋਂ ਹੀ ਮੈਦਾਨ ਵਿਚ ਉਤਰਣਗੇ।  ਉਨ੍ਹਾਂ ਕਿਹਾ, ”ਸਿਚੁਏਸ਼ਨ ਕੋਈ ਵੀ ਹੋਵੇ ਲੋਕੇਸ਼ਨ ਉਹੀ ਰਹੇਗੀ।” ਫ਼ਿਲਮੀ ਕਿਰਦਾਰ ਨਿਭਾਂਉਦਿਆਂ ਅਪਣੀ ਰੋਹਬਦਾਰ ਆਵਾਜ਼ ਵਿਚ ”ਖ਼ਾਮੋਸ਼” ਕਹਿ ਕੇ ਵਾਹ ਵਾਹੀ ਖੱਟਣ ਵਾਲੇ ਸ਼ਤਰੂਘਨ ਨੇ ਅਪਣੀ ਪਤਨੀ ਪੂਨਮ ਸਿਨਹਾ ਦੇ ਚੋਣ ਮੈਦਾਨ ਵਿਚ ਉਤਰਨ ਸਬੰਧੀ ਕਿਹਾ ਕਿ ”ਵਕਤ ਆਉਣ ਦਿਉ ਸਭ ਪਤਾ ਲੱਗ ਜਾਏਗਾ।”

Leave A Reply

Your email address will not be published.