ਪੀ. ਐੱਮ. ਮੋਦੀ ਨੇ ਸ਼ਹੀਦ ਭਾਰਤੀ ਫੌਜੀਆਂ ਨੂੰ ਇੰਝ ਕੀਤਾ ਯਾਦ

97

 

ਨਵੀਂ ਦਿੱਲੀ— ਪਹਿਲੇ ਵਿਸ਼ਵ ਯੁੱਧ ਦੇ ਅੰਤ ਦੇ 100 ਸਾਲ ਪੂਰੇ ਹੋਣ ਦੇ ਮੌਕੇ ‘ਤੇ ਪ੍ਰਧਾਨ ਮੰਤਰੀ ਨਰਿੰਦਰ ਮੋਦੀ ਨੇ ਆਪਣੇ ਫਰਾਂਸ ਦੌਰੇ ਦੌਰਾਨ ਵਰਲਡ ਵਾਰ ਮੈਮੋਰੀਅਲ ਜਾਣ ਦੀਆਂ ਤਸਵੀਰਾਂ ਸਾਂਝੀਆਂ ਕੀਤੀਆਂ ਹਨ। ਦੱਸਣਯੋਗ ਹੈ ਕਿ ਮੋਦੀ ਆਪਣੇ ਫਰਾਂਸ ਦੌਰੇ ਦੌਰਾਨ ਨਵ ਸ਼ੈਪਲ ਵਿਚ ਪਹਿਲੇ ਵਿਸ਼ਵ ਯੁੱਧ ਸਮਾਰਕ ‘ਤੇ ਸ਼ਰਧਾਂਜਲੀ ਭੇਟ ਕੀਤੀ, ਇਹ ਸਮਾਰਕ ਪਹਿਲੇ ਵਿਸ਼ਵ ਯੁੱਧ ਦੌਰਾਨ ਫਰਾਂਸ ਅਤੇ ਬੈਲਜੀਅਮ ਵਿਚ ਹੋਈਆਂ ਲੜਾਈਆਂ ‘ਚ ਆਪਣੀ ਜਾਨ ਕੁਰਬਾਨ ਕਰਨ ਵਾਲੇ ਕਰੀਬ 4700 ਭਾਰਤੀ ਫੌਜੀਆਂ ਦੇ ਸਨਮਾਨ ਵਿਚ ਬਣਾਇਆ ਗਿਆ ਹੈ। ਇਸ ਦੇ ਨਾਲ ਹੀ ਮੋਦੀ ਨੇ ਤਿੰਨ ਮੂਰਤੀ ਚੌਕ ਦੀਆਂ ਤਸਵੀਰਾਂ ਵੀ ਸ਼ੇਅਰ ਕੀਤੀਆਂ ਹਨ। PunjabKesari

ਤਿੰਨ ਮੂਰਤੀ ਦਾ ਇਜ਼ਰਾਇਲ ਨਾਲ ਡੂੰਘਾ ਸਬੰਧ ਹੈ, ਇਹ ਹੀ ਵਜ੍ਹਾ ਹੈ ਕਿ ਇਸ ਦਾ ਨਾਂ ਬਦਲ ਕੇ ਤਿੰਨ ਮੂਰਤੀ ਹਾਇਫਾ ਚੌਕ ਕਰ ਦਿੱਤਾ ਗਿਆ ਹੈ। ਦੱਸਣਯੋਗ ਹੈ ਕਿ ਪਹਿਲੇ ਵਿਸ਼ਵ ਯੁੱਧ ਦੌਰਾਨ (1914-1918) ਭਾਰਤੀ ਫੌਜੀਆਂ ਨੇ ਆਪਣੇ ਸਾਹਸ ਦਾ ਪਰਿਚੈ ਦਿੰਦੇ ਹੋਏ ਇਜ਼ਰਾਇਲ ਦੇ ਹਾਇਫਾ ਸ਼ਹਿਰ ਨੂੰ ਆਜ਼ਾਦ ਕਰਵਾਇਆ ਸੀ। ਭਾਰਤੀ ਫੌਜ ਨੇ ਤੁਰਕੀ ਸਮਰਾਜ ਅਤੇ ਜਰਮਨੀ ਦੇ ਫੌਜੀਆਂ ਨਾਲ ਮੁਕਾਬਲਾ ਕੀਤਾ ਸੀ। ਭਾਰਤੀ ਫੌਜ ਨੇ ਸਿਰਫ ਭਾਲੇ, ਤਲਵਾਰਾਂ ਅਤੇ ਘੋੜਿਆਂ ਦੇ ਸਹਾਰੇ ਹੀ ਜਰਮਨੀ-ਤੁਰਕੀ ਦੀ ਮਸ਼ੀਨਗਨ ਨਾਲ ਲੈੱਸ ਫੌਜ ਨੂੰ ਧੂੜ ਚਟਾਈ ਸੀ। ਇਸ ਯੁੱਧ ਵਿਚ ਭਾਰਤ ਦੇ 44 ਫੌਜੀ ਸ਼ਹੀਦ ਹੋਏ ਸਨ।ਜ਼ਿਕਰਯੋਗ ਹੈ ਕਿ ਦੁਨੀਆ ਦੇ ਕਈ ਨੇਤਾ ਅੱਜ ਪਹਿਲੇ ਵਿਸ਼ਵ ਯੁੱਧ ਦੇ 100 ਸਾਲ ਪੂਰੇ ਹੋਣ ‘ਤੇ ਪੈਰਿਸ ਵਿਚ ਸ਼ਿਰਕਤ ਕਰਨਗੇ। ਅਮਰੀਕਾ ਦੇ ਰਾਸ਼ਟਰਪਤੀ ਡੋਨਾਲਡ ਟਰੰਪ ਅਤੇ ਰੂਸ ਦੇ ਰਾਸ਼ਟਰਪਤੀ ਵਲਾਦੀਮੀਰ ਪੁਤਿਨ ਸਮੇਤ ਦੁਨੀਆ ਦੇ ਕਰੀਬ 70 ਨੇਤਾ 1918 ਵਿਚ ਹੋਏ ਜੰਗਬੰਦੀ ਸਮਝੌਤੇ ਦੀ ਸ਼ਤਾਬਦੀ ‘ਤੇ ਫਰਾਂਸ ਦੀ ਰਾਜਧਾਨੀ ਪੈਰਿਸ ਵਿਚ ਇਕੱਠੇ ਹੋ ਰਹੇ ਹਨ।

Leave A Reply

Your email address will not be published.