ਪੋਸਟਰ ਮਗਰੋਂ ਰਿਲੀਜ਼ ਹੋਇਆ ‘ਸੋਨ ਚਿੜਿਆ’ ਦਾ ਟੀਜ਼ਰ

44

ਮੁੰਬਈ: ਕੁਝ ਸਮਾਂ ਪਹਿਲਾਂ ਹੀ ਸੁਸ਼ਾਤ ਸਿੰਘ ਰਾਜਪੂਤ ਤੇ ਭੂਮੀ ਪੇਡਨੇਕਰ ਦੀ ਫ਼ਿਲਮ ‘ਸੋਨ ਚਿੜਿਆ’ ਦਾ ਦੂਜਾ ਪੋਸਟਰ ਰਿਲੀਜ਼ ਹੋਇਆ ਹੈ। ਇਸ ‘ਚ ਇਨ੍ਹਾਂ ਦੋਵਾਂ ਤੋਂ ਇਲਾਵਾ ਮਨੋਜ ਵਾਜਪਾਈ ਤੇ ਰਣਵੀਰ ਸ਼ੌਰੀ ਨਜ਼ਰ ਆ ਰਹੇ ਸੀ। ਹੁਣ ਮੇਕਰਸ ਨੇ ਫ਼ਿਲਮ ਦਾ ਟੀਜ਼ਰ ਵੀ ਰਿਲੀਜ਼ ਕਰ ਦਿੱਤਾ ਹੈ। ਇਸ ਨੂੰ ਟ੍ਰੇਡ ਐਨਾਲਿਸਟ ਤਰਨ ਆਦਰਸ਼ ਨੇ ਟਵਿਟਰ ‘ਤੇ ਸ਼ੇਅਰ ਕੀਤਾ ਹੈ।

ਫ਼ਿਲਮ ਦੇ ਪੋਸਟਰ ਦੀ ਤਰ੍ਹਾਂ ਇਸ ਦਾ ਟੀਜ਼ਰ ਵੀ ਕਾਫੀ ਸ਼ਾਨਦਾਰ ਹੈ। ਇਸ ਨੂੰ ਦੇਖ ਕੇ ਹੀ ਸਾਬਤ ਹੋ ਜਾਂਦਾ ਹੈ ਕਿ ‘ਸੋਨ ਚਿੜਿਆ’ ਕ੍ਰਾਈਮ ਬੇਸਡ ਫ਼ਿਲਮ ਹੈ। ਟੀਜ਼ਰ ‘ਚ ਚੰਬਲ ਘਾਟੀ ਵੀ ਦਿਖਾਈ ਗਈ ਹੈ। ਸਾਰੇ ਕਿਰਦਾਰਾਂ ਦੇ ਚਿਹਰਿਆਂ ‘ਤੇ ਖੁਦ ਨੂੰ ਜ਼ਿੰਦਾ ਰੱਖਣ ਲਈ ਚਲ ਰਹੀ ਲੜਾਈ ਦਾ ਡਰ ਸਾਫ ਨਜ਼ਰ ਆ ਰਿਹਾ ਹੈ।

‘ਸੋਨ ਚਿੜਿਆ’ ਫਰਵਰੀ ‘ਚ ਰਿਲੀਜ਼ ਹੋਵੇਗੀ ਜਿਸ ਨੂੰ ਅਭਿਸ਼ੇਕ ਚੌਬੇ ਨੇ ਡਾਇਰੈਕਟ ਕੀਤਾ ਹੈ। ਫ਼ਿਲਮ ‘ਚ ਭੂਮੀ ਵੀ ਡਕੈਤ ਦੇ ਕਿਰਦਾਰ ‘ਚ ਬੰਦੂਕ ਚਲਾਉਂਦੀ ਨਜ਼ਰ ਆਉਣ ਵਾਲੀ ਹੈ। ਦੇਖਦੇ ਹਾਂ ਕਿ ਫ਼ਿਲਮ ‘ਚ ਆਪਣੀ ਐਕਟਿੰਗ ਨਾਲ ਸਟਾਰਸ ਔਡੀਅੰਸ ‘ਤੇ ਗੋਲੀ ਚਲਾਉਂਦੇ ਹਨ ਜਾਂ ਨਹੀਂ।

Leave A Reply

Your email address will not be published.