ਪ੍ਰਿਯੰਕਾ ਚੋਪੜਾ ਨੇ ਦੀਪਿਕਾ ਪਾਦੁਕੋਣ ਤੋਂ ਮਾਰੀ ਬਾਜ਼ੀ, ਜਾਣੋ ਕਿਵੇਂ

208

 

ਹਾਲ ਹੀ ਵਿੱਚ ਦੀਪਿਕਾ ਪਾਦੁਕੋਣ ਤੇ ਰਣਵੀਰ ਸਿੰਘ ਦਾ ਵਿਆਹ ਹੋਇਆ ਹੈ। ਉਨ੍ਹਾਂ ਤੋਂ ਬਾਅਦ ਹੁਣ ਪ੍ਰਿਯੰਕਾ ਚੋਪੜਾ ਜੋਧਪੁਰ ਵਿੱਚ ਆਪਣਾ ਵਿਆਹ ਕਰਵਾ ਰਹੀ ਹੈ। ਉਂਜ ਤਾਂ ਇਹ ਦੋਵੇਂ ਬਾਲੀਵੁੱਡ ਦੀਆਂ ਬਾਕੀ ਅਦਾਕਾਰਾਵਾਂ ਤੋਂ ਕਾਫੀ ਅੱਗੇ ਹਨ ਪਰ ਇਨ੍ਹਾਂ ਦੋਵਾਂ ਵਿੱਚੋਂ ਪ੍ਰਿਯੰਕਾ ਨੇ ਇੰਸਟਾਗ੍ਰਾਮ ’ਤੇ ਬਾਜ਼ੀ ਮਾਰ ਲਈ ਹੈ।https://images.abplive.in/index.php?url=https://static.abplive.in/wp-content/uploads/sites/5/2018/11/19145913/6.jpg&dimension=0:480&action=resize&convertTo=jpeg

2017 ਵਿੱਚ ਇੰਸਟਾਗਰਾਮ ’ਤੋ ਸਭ ਤੋਂ ਵੱਧ ਫੌਲੋ ਕੀਤੀ ਜਾਣ ਵਾਲੀ ਹਸਤੀ ਦੀਪਿਕਾ ਪਾਦੁਕੋਣ ਦਾ ਖਿਤਾਬ ਹੁਣ ਪ੍ਰਿਯੰਕਾ ਚੋਪੜਾ ਦੇ ਹੱਥ ਆ ਗਿਆ ਹੈ।

ਹਾਲ ਹੀ ਵਿੱਚ ਪ੍ਰਿਯੰਕਾ ਦੇ 30 ਮਿਲੀਅਨ ਫੌਲੋਅਰਸ ਹੋ ਗਏ ਹਨ ਜਦਕਿ ਦੀਪਿਕਾ ਦੇ 28 ਮਿਲੀਅਨ ਹੀ ਹਨ।

ਇੰਸਟਾਗ੍ਰਾਮ ਫੌਲੋਵਰਸ ਦੇ ਮਾਮਲੇ ਵਿੱਚ ਦੀਪਿਕਾ ਤੇ ਪ੍ਰਿਯੰਕਾ ਪਿਛਲੇ ਕਾਫੀ ਸਮੇਂ ਤੋਂ ਇੱਕ ਦੂਜੇ ਨੂੰ ਆਸ-ਪਾਸ ਦੀ ਟੱਕਰ ਦੇ ਰਹੀਆਂ ਸਨ। ਪਰ ਹੁਣ ਪ੍ਰਿਯੰਕਾ ਦੋ ਮਿਲੀਅਨ ਨਾਲ ਅੱਗੇ ਨਿਕਲ ਗਈ ਹੈ।https://images.abplive.in/index.php?url=https://static.abplive.in/wp-content/uploads/sites/5/2018/11/19145918/7.jpg&dimension=0:480&action=resize&convertTo=jpeg

ਦਰਅਸਲ ਪ੍ਰਿਯੰਕਾ ਚੋਪੜਾ ਆਪਣੇ ਮੰਗੇਤਰ ਨਿਕ ਜੋਨਸ ਨਾਲ ਵਿਆਹ ਕਰਨ ਤੋਂ ਪਹਿਲਾਂ ਕਈ ਤਰ੍ਹਾਂ ਦੀਆਂ ਬੈਚਲਰ ਪਾਰਟੀਆਂ, ਜਿਵੇਂ ਪਜਾਮਾ ਤੇ ਬਰਾਈਡਲ ਪਾਰਟੀ ਵਿੱਚ ਰੁੱਝੀ ਹੋਈ ਹੈ। ਇਸ ਸਬੰਧੀ ਉਹ ਖ਼ੂਬ ਤਸਵੀਰਾਂ ਸ਼ੇਅਰ ਕਰ ਰਹੀ ਹੈ। ਉੱਧਰ ਵਿਆਹ ਦੇ ਚੱਕਰ ਵਿੱਚ ਦੀਪਿਕਾ ਆਪਣੇ ਅਕਾਊਂਟ ’ਤੇ ਜ਼ਿਆਦਾ ਸਰਗਰਮ ਨਹੀਂ ਸੀ।

ਦੀਪਿਕਾ ਤੇ ਰਣਵੀਰ ਦੇ ਵਿਆਹ ਦੀਆਂ ਤਸਵੀਰਾਂ ਕਰਕੇ ਵੀ ਉਨ੍ਹਾਂ ਦੇ ਪ੍ਰਸ਼ੰਸਕ ਨਾਰਾਜ਼ ਹੋਏ। ਜਦਕਿ ਪ੍ਰਿਯੰਕਾ ਚੋਪੜਾ ਪਲ-ਪਲ ਦੀ ਖ਼ਬਰ ਆਪਣੇ ਪ੍ਰਸ਼ੰਸਕਾਂ ਨਾਲ ਸਾਂਝੀ ਕਰਦੀ ਹੈ।

ਹੁਣ ਦੇਖਣਾ ਇਹ ਹੈ ਕਿ 2018 ਖ਼ਤਮ ਹੋਣ ਤਕ ਇਸ ਮਾਮਲੇ ਵਿੱਚ ਕੌਣ ਅੱਗੇ ਨਿਕਲਦਾ ਹੈ।

Leave A Reply

Your email address will not be published.