ਫਾਰਮ ਹਾਊਸ ‘ਤੇ ਰੇਵ ਪਾਰਟੀ ਕਰਦੇ 600 ਮੁੰਡੇ-ਕੁੜੀਆਂ ਅੜਿੱਕੇ

5

ਨਵੀਂ ਦਿੱਲੀ: ਇੱਥੇ ਰੇਵ ਪਾਰਟੀ ਕਰਨ ਦੇ ਦੋਸ਼ ਵਿੱਚ 600 ਮੁੰਡੇ-ਕੁੜੀਆਂ ਖ਼ਿਲਾਫ਼ ਕੇਸ ਦਰਜ ਕੀਤਾ ਗਿਆ ਹੈ। ਇਨ੍ਹਾਂ ਵਿੱਚੋਂ 15 ਮੁਲਜ਼ਮਾਂ ਨੂੰ ਗ੍ਰਿਫ਼ਤਾਰ ਵੀ ਕੀਤਾ ਜਾ ਚੁੱਕਾ ਹੈ।

ਪੁਲਿਸ ਨੇ ਦੱਸਿਆ ਕਿ ਰੇਵ ਪਾਰਟੀ ਦੱਖਣ ਦਿੱਲੀ ਦੇ ਮਹਿਰੌਲੀ ਇਲਾਕੇ ਵਿੱਚ ਬਣੇ ਹੋਏ ਫਾਰਮਹਾਊਸ ਵਿੱਚ ਜਾਰੀ ਸੀ। ਪੁਲਿਸ ਨੇ ਐਕਸਾਈਜ਼ ਵਿਭਾਗ ਨਾਲ ਸਾਂਝੀ ਰੇਡ ਕੀਤੀ। ਘਟਨਾ ਸਥਾਨ ‘ਤੇ ਕੁਝ ਨਾਬਾਲਗ਼ਾਂ ਨੂੰ ਵੀ ਕਾਬੂ ਕੀਤਾ ਗਿਆ ਹੈ। ਪੁਲਿਸ ਨੇ ਇਨ੍ਹਾਂ ਤੋਂ ਕੋਕੀਨ ਤੋਂ ਲੈ ਕੇ ਸ਼ਰਾਬ ਜਿਹੇ ਨਸ਼ੇ ਮਿਲੇ ਹਨ।

ਅਧਿਕਾਰੀਆਂ ਨੇ ਦੱਸਿਆ ਕਿ ਘਟਨਾ ਸਥਾਨ ਤੋਂ 300 ਬੋਤਲਾਂ ਸ਼ਰਾਬ ਤੇ 350 ਬੀਅਰ ਦੀਆਂ ਬੋਤਲਾਂ ਵੀ ਬਰਾਮਦ ਕੀਤੀਆਂ ਗਈਆਂ ਹਨ। ਪਾਰਟੀ ਵਿੱਚ ਸ਼ਾਮਲ ਹੋਣ ਵਾਲੇ ਜ਼ਿਆਦਾਤਰ ਲੋਕ ਗੁਰੂਗ੍ਰਾਮ, ਫਰੀਦਾਬਾਦ ਤੇ ਨੋਇਡਾ ਨਾਲ ਸਬੰਧਤ ਹਨ। ਜਿਸ ਫਾਰਮ ਹਾਊਸ ਵਿੱਚ ਇਹ ਪਾਰਟੀ ਚੱਲ ਰਹੀ ਸੀ, ਉਹ ਕਿਸੇ ਫੈਸ਼ਨ ਡਿਜ਼ਾਈਨਿੰਗ ਕੰਪਨੀ ਵੱਲੋਂ ਚਲਾਇਆ ਜਾ ਰਿਹਾ ਹੈ।

Leave A Reply

Your email address will not be published.