ਬੀਜੇਪੀ ਉਮੀਦਵਾਰ ਨੇ ਕੀਤੀ ਜਿਨਾਹ ਦੀ ਤਾਰੀਫ਼, ਹੁਣ ਉਸ ਨੂੰ ਪਾਕਿਸਤਾਨ ਜਾਣ ਲਈ ਕਹੇਗੀ ਪਾਰਟੀ..?

134

ਨਵੀਂ ਦਿੱਲੀ: ਲੋਕ ਸਭਾ ਚੋਣਾਂ ਦਰਮਿਆਨ ਮੱਧ ਪ੍ਰਦੇਸ਼ ਦੇ ਰਤਲਾਮ ਝਾਬੂਆ ਸੀਟ ਤੋਂ ਭਾਰਤੀ ਜਨਤਾ ਪਾਰਟੀ ਦੇ ਉਮੀਦਵਾਰ ਗੁਮਾਨ ਸਿੰਘ ਨੇ ਪਾਕਿਸਤਾਨ ਦੇ ਪਹਿਲੇ ਪ੍ਰਧਾਨ ਮੰਤਰੀ ਦੀ ਸ਼ਲਾਘਾ ਕੀਤੀ ਹੈ। ਉਨ੍ਹਾਂ ਦੇਸ਼ ਵੰਡ ਲਈ ਭਾਰਤ ਦੇ ਪਹਿਲੇ ਪ੍ਰਧਾਨ ਮੰਤਰੀ ਜਵਾਹਰ ਲਾਲ ਨਹਿਰੂ ਨੂੰ ਜ਼ਿੰਮੇਵਾਰ ਠਹਿਰਾਉਂਦਿਆਂ ਹੋਇਆਂ ਮੁਹੰਮਦ ਅਲੀ ਜਿਨਾਹ ਦੀ ਤਾਰੀਫ਼ ਕੀਤੀ।

ਗੁਮਾਨ ਸਿੰਘ ਨੇ ਕਿਹਾ, “ਮੁਹੰਮਦ ਅਲੀ ਜਿਨਾਹ ਵਿਦਵਾਨ ਵਿਅਕਤੀ ਤੇ ਚੰਗੇ ਵਕੀਲ ਸਨ। ਜੇਕਰ ਉਸ ਸਮੇਂ ਫੈਸਲਾ ਲਿਆ ਹੁੰਦਾ ਕਿ ਸਾਡਾ ਪ੍ਰਧਾਨ ਮੰਤਰੀ ਜਿਨਾਹ ਬਣੇਗਾ ਤਾਂ ਦੇਸ਼ ਦੇ ਟੁਕੜੇ ਨਹੀਂ ਹੁੰਦੇ। ਉਨ੍ਹਾਂ ਕਿਹਾ ਕਿ ਆਜ਼ਾਦੀ ਸਮੇਂ ਨਹਿਰੂ ਨੇ ਜ਼ਿੱਦ ਨਾ ਕੀਤੀ ਹੁੰਦੀ ਤਾਂ ਦੇਸ਼ ਦੇ ਦੋ ਟੁਕੜੇ ਨਾ ਹੁੰਦੇ।”

ਝਾਬੂਆ ਦੇ ਰਾਣਾਪੁਰ ਵਿੱਚ ਇੱਕ ਚੋਣ ਸਭਾ ਨੂੰ ਸੰਬੋਧਨ ਕਰਦੇ ਹੋਏ ਉਨ੍ਹਾਂ ਦੇਸ਼ ਵੰਡ ਲਈ ਨਹਿੂਰ ਨੂੰ ਸਿੱਧੇ ਤੌਰ ‘ਤੇ ਜ਼ਿੰਮੇਵਾਰ ਠਹਿਰਾਇਆ। ਹਾਲਾਂਕਿ, ਗੁਮਾਨ ਸਿੰਘ ਆਪਣੀ ਪਾਰਟੀ ਵੱਲੋਂ ਪਿਛਲੇ ਲੰਮੇ ਸਮੇਂ ਤੋਂ ਫੜੀ ਹੋਈ ਲਾਈਨ ‘ਤੇ ਚੱਲਦਿਆਂ ਨਹਿਰੂ ਗਾਂਧੀ ਪਰਿਵਾਰ ‘ਤੇ ਹਮਲਾਵਰ ਸਨ, ਪਰ ਅਣਜਾਣੇ ਵਿੱਚ ਉਹ ਆਪਣੀ ਪਾਰਟੀ ਮੁਤਾਬਕ ਅੱਤਵਾਦੀ ਦੇਸ਼ ਦੇ ਪ੍ਰਧਾਨ ਮੰਤਰੀ ਦੀ ਤਾਰੀਫ਼ ਵੀ ਕਰ ਗਏ।

ਕੀ ਹੁਣ ਉਨ੍ਹਾਂ ਨੂੰ ਕੋਈ ਪਾਕਿਸਤਾਨ ਜਾਣ ਦੀ ਸਲਾਹ ਦੇਵੇਗਾ, ਜਿਵੇਂ ਭਾਜਪਾ ਦੇ ਕਈ ਲੀਡਰ ਕਿਸੇ ਵੀ ਵਿਅਕਤੀ ਵੱਲੋਂ ਕੀਤੇ ਵਿਚਾਰਾਂ ਦੇ ਪ੍ਰਗਟਾਵੇ ਦਾ ਦਮਨ ਕਰਨ ਲਈ ਬੇਸ਼ਰਮੀ ਭਰੇ ਲਹਿਜ਼ੇ ਵਿੱਚ ਕਹਿ ਦਿੰਦੇ ਹਨ ਕਿ ਤੁਸੀਂ ਪਾਕਿਸਤਾਨ ਚਲੇ ਜਾਓ।

Leave A Reply

Your email address will not be published.