ਭਾਰਤ ਦੇ ਵਿਰੁਧ ਵਨਡੇ ਸੀਰੀਜ਼ ‘ਚ 33 ਸਾਲ ਪੁਰਾਣੀ ਵਰਦੀ ਪਾਕੇ ਉਤਰੇਗੀ ਆਸਟਰੇਲੀਆ ਟੀਮ

162

ਨਵੀਂ ਦਿੱਲੀ : ਭਾਰਤ ਦੇ ਵਿਰੁਧ ਤਿੰਨ ਮੈਚਾਂ ਦੀ ਵਨਡੇ ਸੀਰੀਜ਼ ਵਿਚ 33 ਸਾਲ ਪੁਰਾਣੀ ਆਸਟਰੇਲੀਆਈ ਟੀਮ ਨਜ਼ਰ ਆਵੇਗੀ। ਜਦੋਂ ਟੀਮ ਇੰਡੀਆ ਦੇ ਵਿਰੁਧ ਕੰਗਾਰੂ ਟੀਮ ਮੈਦਾਨ ਉਤੇ ਉਤਰੇਗੀ ਤਾਂ ਹਰ ਕਿਸੇ ਨੂੰ 33 ਸਾਲ ਪੁਰਾਣੀ ਟੀਮ ਦੀ ਯਾਦ ਆ ਜਾਵੇਗੀ। ਜੀ ਹਾਂ ਅਜਿਹਾ ਇਸ ਲਈ ਹੈ ਕਿਉਂਕਿ ਭਾਰਤ ਦੇ ਵਿਰੁਧ ਵਨਡੇ ਸੀਰੀਜ਼ ਵਿਚ ਆਸਟਰੇਲੀਆ ਸਾਲ 1986 ਵਾਲੀ ਵਰਦੀ ਪਾਕੇ ਖੇਡਦੀ ਨਜ਼ਰ ਆਵੇਗੀ। ਸਾਲ 1986 ਵਿਚ ਆਸਟਰੇਲੀਆ ਦੀ ਵਰਦੀ ਨੂੰ ਗ੍ਰੀਨ ਐਂਡ ਗੋਲਡ ਦੇ ਨਾਮ ਨਾਲ ਜਾਣਿਆ ਜਾਂਦਾ ਸੀ ਅਤੇ ਇਸ ਸੀਰੀਜ਼ ਵਿਚ ਵੀ ਕੰਗਾਰੂ ਟੀਮ ਉਸੀ ਅੰਦਾਜ ਵਿਚ ਨਜ਼ਰ ਆਉਣ ਵਾਲੇ ਹਨ। ਤੁਹਾਨੂੰ ਦੱਸ ਦਈਏ ਕਿ ਸਾਲ 1986 ਵਿਚ ਆਸਟਰੇਲੀਆ ਨੇ ਭਾਰਤ ਦੇ ਵਿਰੁਧ ਹੀ ਇਸ ਤਰ੍ਹਾਂ ਦੀ ਵਰਦੀ ਪਾਈ ਸੀ ਅਤੇ ਹੁਣ ਇਕ ਵਾਰ ਫਿਰ ਤੋਂ ਟੀਮ ਇਤਿਹਾਸ ਨੂੰ ਦੁਬਾਰਾ ਦੋਹਰਾਉਣ ਜਾ ਰਹੀ ਹੈ। ਆਸਟਰੇਲੀਆ ਦੇ ਸੀਨੀਅਰ ਤੇਜ਼ ਗੇਂਦਬਾਜ਼ ਅਤੇ ਲੰਬੇ ਸਮੇਂ ਤੋਂ ਬਾਅਦ ਵਨਡੇ ਟੀਮ ਵਿਚ ਵਾਪਸੀ ਕਰ ਰਹੇ ਪੀਟਰ ਸਿਡਲ ਇਸ ਤੋਂ ਕਾਫ਼ੀ ਖੁਸ਼ ਨਜ਼ਰ ਆਏ ਅਤੇ ਉਨ੍ਹਾਂ ਨੇ ਇਸ ਮੌਕੇ ਉਤੇ ਕਿਹਾ, ਇਹ ਬੇਹੱਦ ਹੀ ਸ਼ਾਨਦਾਰ ਹੈ। ਹਰ ਖਿਡਾਰੀ ਇਸ ਨਵੀਂ ਵਰਦੀ ਨੂੰ ਪਾ ਕੇ ਬਹੁਤ ਉਤਸ਼ਾਹਿਤ ਨਜ਼ਰ ਆ ਰਹੇ ਹਨ।

8 ਸਾਲ ਬਾਅਦ ਵਨਡੇ ਟੀਮ ਵਿਚ ਵਾਪਸੀ ਕਰਨ ਜਾ ਰਹੇ 34 ਸਾਲ ਦੇ ਸਿਡਲ ਨੇ ਕਿਹਾ, ਇਹ ਸਹੀ ਵਿਚ ਸ਼ਾਨਦਾਰ ਹੈ। ਮੈਂ ਕਦੇ ਨਹੀਂ ਸੋਚਿਆ ਸੀ ਕਿ ਮੈਂ ਦੁਬਾਰਾ ਵਾਪਸੀ ਕਰ ਸਕਾਂਗਾ। ਮੇਰੇ ਦਿਮਾਗ ਵਿਚ ਇਹ ਖਿਆਲ ਹੀ ਨਹੀਂ ਸੀ ਕਿ ਮੈਂ ਦੁਬਾਰਾ ਵਨਡੇ ਮੈਚ ਖੇਡਾਂਗਾ। ਸਿਡਲ ਨੇ ਆਸਟਰੇਲੀਆ ਲਈ ਆਖਰੀ ਵਨਡੇ ਮੈਚ ਸਾਲ 2010 ਵਿਚ ਖੇਡਿਆ ਸੀ ਅਤੇ ਇਸ ਤੋਂ ਬਾਅਦ ਤੋਂ ਹੀ ਉਹ ਲਗਾਤਾਰ ਵਨਡੇ ਟੀਮ ਤੋਂ ਬਾਹਰ ਚੱਲ ਰਹੇ ਸਨ।

ਤੁਹਾਨੂੰ ਦੱਸ ਦਈਏ ਕਿ ਭਾਰਤ ਅਤੇ ਆਸਟਰੇਲੀਆ ਦੇ ਵਿਚ 3 ਮੈਚਾਂ ਦੀ ਵਨਡੇ ਸੀਰੀਜ਼ ਦਾ ਪਹਿਲਾ ਮੈਚ 12 ਜਨਵਰੀ ਨੂੰ ਖੇਡਿਆ ਜਾਵੇਗਾ। ਦੋਨਾਂ ਦੇਸ਼ਾਂ ਦੇ ਵਿਚ ਇਹ ਮੈਚ ਸਿਡਨੀ ਕ੍ਰਿਕੇਟ ਗਰਾਊਂਡ ਉਤੇ ਖੇਡਿਆ ਜਾਵੇਗਾ। ਟੀਮ ਇੰਡੀਆ ਪਹਿਲੇ ਮੈਚ ਤੋਂ ਪਹਿਲਾਂ ਜਮਕੇ ਤਿਆਰੀ ਕਰ ਰਹੀ ਹੈ।

Leave A Reply

Your email address will not be published.