ਭੁੱਖ ਨਾਲ ਮਰੀ ਗਾਂ, ਹੁਣ ਮੋਦੀ ਕੋਲ ਪਹੁੰਚਣਗੇ ਇੱਕ ਲੱਖ ਪੋਸਟਰ

54

ਰਾਜਸਥਾਨ: ਸੂਬੇ ‘ਚ ਲਗਾਤਾਰ ਗਾਂਵਾਂ ਦੀ ਹੋ ਰਹੀ ਮੌਤ ਦੇ ਵਿਰੋਧ ‘ਚ ਸਾਧੂ-ਸੰਤਾਂ ਤੇ ਗਾਂ ਪਾਲਕਾਂ ਨੇ ਸੂਬਾ ਤੇ ਕੇਂਦਰ ਦਾ ਵਿਰੋਧ ਕਰਨ ਦਾ ਵੱਖਰਾ ਢੰਗ ਇਖ਼ਤਿਆਰ ਕੀਤਾ ਹੈ। ਬਾਡਮੇਰ ‘ਚ ਸਾਧੂ-ਸੰਤਾਂ ਵੱਲੋਂ ਇੱਕ ਮਰੀ ਹੋਈ ਗਾਂ ਦੀ ਸ਼ੋਕ ਯਾਤਰਾ ਕੱਢੀ ਗਈ। ਗਾਂ ਦੀ ਮੌਤ ਭੁੱਖ ਨਾਲ ਹੋਈ ਸੀ। ਇਸ ਦੇ ਨਾਲ ਹੀ ਲੋਕਾਂ ਦਾ ਇਲਜ਼ਾਮ ਹੈ ਕਿ ਐਨਡੀਆਰਐਫ ਦੇ ਨਿਯਮਾਂ ‘ਚ ਕਮੀਆਂ ਕਰਕੇ ਬਾਡਮੇਰ ਤੇ ਜੈਸਲਮੇਰ ਜ਼ਿਲ੍ਹੇ ‘ਚ ਚਾਰੇ ਦੀ ਕਮੀ ਹੋਈ।

ਹੁਣ ਕੇਂਦਰ ਤੇ ਸੂਬਾ ਸਰਕਾਰ ਦਾ ਧਿਆਨ ਇਸ ਪਾਸੇ ਲਿਆਉਣ ਲਈ ਯਾਤਰਾ ਰਾਹੀਂ ਵਿਰੋਧ ਪ੍ਰਦਰਸ਼ਨ ਕੀਤਾ ਗਿਆ। ਪਿਛਲੇ ਮਹੀਨੇ ਵੀ ਇਨ੍ਹਾਂ ਜ਼ਿਲ੍ਹਿਆਂ ‘ਚ ਵੱਡੇ ਪੱਧਰ ‘ਤੇ ਗਓਆਂ ਦੀ ਮੌਤ ਹੋਈ ਸੀ। ਹੁਣ ਇਸ ਮਾਮਲੇ ‘ਚੇ ਸਾਧੂ ਸਮਾਜ ਪ੍ਰਧਾਨ ਮੰਤਰੀ ਮੋਦੀ ਨੂੰ ਇੱਕ ਲੱਖ ਪੋਸਟਕਾਰਡ ਭੇਜਣ ਦੀ ਤਿਆਰੀ ਕਰ ਰਿਹਾ ਹੈ।

ਬਾਡਮੇਰ ਦੇ ਅਡੀਸ਼ਨਲ ਕਲੈਕਟਰ ਰਾਕੇਸ਼ ਕੁਮਾਰ ਦਾ ਕਹਿਣਾ ਹੈ ਕਿ ਸੂਬਾ ਸਰਕਾਰ ਨੇ ਜ਼ਿਲ੍ਹੇ ‘ਚ 512 ਚਾਰਾ ਡਿਪੂ ਖੋਲ੍ਹੇ ਹਨ ਜਿਨ੍ਹਾਂ ‘ਚ 412 ਹੀ ਕੰਮ ਕਰ ਰਹੇ ਹਨ। ਲੋਕਾਂ ਨੇ ਇਸ ਮਾਮਲੇ ‘ਚ ਕਲੈਕਟਰ ਦਫਤਰ ਬਾਹਰ ਧਰਨਾ ਪ੍ਰਦਰਸ਼ਨ ਵੀ ਕੀਤਾ ਸੀ ਪਰ ਕੋਈ ਫਾਇਦਾ ਨਹੀਂ ਹੋਇਆ।

Leave A Reply

Your email address will not be published.