ਮੋਦੀ ਦੀ ਬਾਇਓਪਿਕ ‘ਤੇ ਬੈਨ, ਕੱਲ੍ਹ ਰਿਲੀਜ਼ ਹੋਣੀ ਸੀ ਫ਼ਿਲਮ

53

ਨਵੀਂ ਦਿੱਲੀ: ਚੋਣ ਕਮਿਸ਼ਨ ਨੇ ਵੱਡਾ ਕਦਮ ਚੁਕਦੇ ਹੋਏ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਬਾਇਓਪਿਕ ਫਿਲਮ ਰਿਲੀਜ਼ ‘ਤੇ ਰੋਕ ਲਾ ਦਿੱਤੀ ਹੈ। ਚੋਣ ਵਿਭਾਗ ਨੇ ਕਿਹਾ ਕਿ ਇਹ ਫ਼ਿਲਮ 11 ਅਪਰੈਲ ਨੂੰ ਰਿਲੀਜ਼ ਨਹੀਂ ਹੋਵੇਗੀ।

ਇਸ ਦੇ ਨਾਲ ਹੀ ਚੋਣ ਵਿਭਾਗ ਨੇ ਕਿਹਾ ਕਿ ਲੋਕ ਸਭਾ ਚੋਣਾਂ ਦਰਮਿਆਨ ਜਿੰਨੀਆਂ ਵੀ ਬਾਇਓਪਿਕ ਰਿਲੀਜ਼ ਹੋ ਰਹੀਆਂ ਹਨ, ਉਨ੍ਹਾਂ ਲਈ ਇੱਕ ਕਮੇਟੀ ਬਣਾਈ ਜਾਏਗੀ ਤੇ ਫਿਲਮ ਰਿਵਿਊ ਕਰਨ ਤੋਂ ਬਾਅਦ ਹੀ ਰਿਲੀਜ਼ ਕੀਤੀ ਜਾਵੇਗੀ। ਜਿਸ ਫ਼ਿਲਮ ਨਾਲ ਕਿਸੇ ਪਾਰਟੀ ਦਾ ਫਾਇਦਾ ਹੁੰਦਾ ਹੋਇਆ ਦਿੱਸਿਆ ਤਾਂ ਚੋਣ ਕਮਿਸ਼ਨ ਉਸ ਫਿਲਮ ‘ਤੇ ਰੋਕ ਲਾ ਦਏਗਾ।

ਕੱਲ੍ਹ ਸੁਪਰੀਮ ਕੋਰਟ ਨੇ ਮੋਦੀ ਦੀ ਬਾਇਓਪਿਕ ਦੀ ਰਿਲੀਜ਼ ‘ਤੇ ਰੋਕ ਲਾਉਣ ਤੋਂ ਇਨਕਾਰ ਕਰ ਦਿੱਤਾ ਸੀ। ਉਨ੍ਹਾਂ ਕਿਹਾ ਸੀ ਕਿ ਇਹ ਤੈਅ ਕਰਨਾ ਚੋਣ ਵਿਭਾਗ ਦਾ ਕੰਮ ਹੈ। ਇਸ ਤੋਂ ਬਾਅਦ ਹੁਣ ਚੋਣ ਵਿਭਾਗ ਨੇ ਇਸ ਫ਼ਿਲਮ ‘ਤੇ ਰੋਕ ਲੱਗਾ ਦਿੱਤੀ।

Leave A Reply

Your email address will not be published.