ਯੈਲੋ ਸਾੜ੍ਹੀ ‘ਚ ਮਲਾਇਕਾ ਦਾ ਹੌਟ ਲੁੱਕ ਵਾਇਰਲ

198

ਮੁੰਬਈ- ਬਾਲੀਵੁੱਡ ਅਦਾਕਾਰਾ ਮਲਾਇਕਾ ਅਰੋੜਾ ਆਪਣੀਆਂ ਅਦਾਵਾਂ ਨਾਲ ਅਕਸਰ ਸੁਰਖੀਆਂ ਚ ਛਾਈ ਰਹਿੰਦੀ ਹੈ। ਹਾਲ ਹੀ ‘ਚ ਮਲਾਇਕਾ ਨੇ ਆਪਣੇ ਇੰਸਟਾਗ੍ਰਾਮ ‘ਤੇ ਫੈਨਜ਼ ਨਾਲ ਤਸਵੀਰਾਂ ਸ਼ੇਅਰ ਕੀਤੀਆਂ ਹਨ, ਜਿਨ੍ਹਾਂ ਨੂੰ ਲੋਕਾਂ ਵਲੋਂ ਕਾਫੀ ਪਸੰਦ ਕੀਤਾ ਜਾ ਰਿਹਾ ਹੈ। ਇਨ੍ਹਾਂ ਤਸਵੀਰਾਂ ‘ਚ ਮਲਾਇਕਾ ਨੇ ਯੈਲੋ ਕਲਰ ਦੀ ਸਾੜ੍ਹੀ ਪਾਈ ਹੈ, ਜਿਸ ‘ਚ ਉਹ ਲੋਕਾਂ ਦੇ ਦਿਲਾਂ ਨੂੰ ਲੁੱਟਦੀ ਨਜ਼ਰ ਆ ਰਹੀ ਹੈ।

ਪਰਫੈਕਟ ਫਿੱਗਰ ਲਈ ਫੇਮਸ ਮਲਾਇਕਾ ਹੁਣ ਦੇਸੀ ਅੰਦਾਜ਼ ‘ਚ ਨਜ਼ਰ ਆਈ ਹੈ। ਪੀਲੇ ਰੰਗ ਦੀ ਸਾੜ੍ਹੀ, ਮੀਨਾਕਾਰੀ ਜੂਲਰੀ ਅਤੇ ਸਮੋਕੀ ਆਈਜ਼ ਦੇ ਨਾਲ ਮਲਾਇਕ ਫੈਨਜ਼ ਨੂੰ ਆਪਣਾ ਦੀਵਾਨਾ ਬਣਾ ਰਹੀ ਹੈ। ਉਸ ਨੇ ਇਸ ਸਾੜ੍ਹੀ ਨਾਲ ਗੋਲਡਨ ਬਲਾਊਜ਼ ਪਾਇਆ ਹੈ, ਜਿਸ ਨੇ ਉਸ ਦੀ ਲੁੱਕ ਨੂੰ ਹੋਰ ਵੀ ਗਲੈਮਰਸ ਬਣਾ ਦਿੱਤਾ।

ਦੱਸਣਯੋਗ ਹੈ ਕਿ ਮਲਾਇਕਾ ਇਨ੍ਹੀਂ ਦਿਨੀਂ ਅਰਜੁਨ ਕਪੂਰ ਨਾਲ ਅਫੇਅਰ ਦੀਆਂ ਖਬਰਾਂ ਨੂੰ ਲੈ ਕੇ ਸੁਰਖੀਆਂ ‘ਚ ਛਾਈ ਹੋਈ ਹੈ। ਹਾਲਾਂਕਿ ਦੋਵਾਂ ਨੂੰ ਅਕਸਰ ਹੀ ਇਕੱਠੇ ਵੀ ਦੇਖਿਆ ਜਾਂਦਾ ਹੈ।

ਖਬਰਾਂ ਆ ਰਹੀਆਂ ਹਨ ਕਿ ਦੋਵੇਂ ਜਲਦ ਹੀ ਵਿਆਹ ਦੇ ਬੰਧਨ ‘ਚ ਬੱਝ ਸਕਦੇ ਹਨ।

Leave A Reply

Your email address will not be published.