ਰਾਫਾਲ ਡੀਲ ਬਾਅਦ ਫਰਾਂਸ ‘ਚ ਅੰਬਾਨੀ ਦਾ 1100 ਕਰੋੜ ਦਾ ਟੈਕਸ ਮਾਫ, ਫ੍ਰੈਂਚ ਅਖ਼ਬਾਰ ਦਾ ਦਾਅਵਾ

98

ਨਵੀਂ ਦਿੱਲੀ: ਲੋਕ ਸਭਾ ਚੋਣਾਂ ਦੇ ਚੱਲਦਿਆਂ ਰਾਫਾਲ ਡੀਲ ਸਬੰਧੀ ਨਵਾਂ ਖੁਲਾਸਾ ਸਾਹਮਣੇ ਆਇਆ ਹੈ। ਇਸ ਮਾਮਲੇ ਵਿੱਚ ਫ੍ਰੈਂਚ ਅਖ਼ਬਾਰ ਦੀ ਰਿਪੋਰਟ ਵਿੱਚ ਦਾਅਵਾ ਕੀਤਾ ਗਿਆ ਹੈ ਕਿ ਫਰਾਂਸ ਸਰਕਾਰ ਨੇ ਰਾਫਾਲ ਸੌਦੇ ਦੇ ਐਲਾਨ ਬਾਅਦ ਅੰਬਾਨੀ ਦੀ ਇੱਕ ਕੰਪਨੀ ਦਾ ਕਰੀਬ 143 ਮਿਲੀਅਨ ਯੂਰੋ ਟੈਕਸ ਮੁਆਫ ਕਰ ਦਿੱਤਾ। ਰਿਪੋਰਟ ਮੁਤਾਬਕ ਅਨਿਲ ਅੰਬਾਨੀ ਦੀ ਕੰਪਨੀ ਰਿਲਾਇੰਸ ਐਟਲਾਂਟਿਕ ਫਲੈਗ ਫਰਾਂਸ ‘ਤੇ 2007 ਤੋਂ 2010 ਵਿਚਾਲੇ ਕਰੀਬ 60 ਮਿਲੀਅਨ ਯੂਰੋ ਦਾ ਟੈਕਸ ਬਣਦਾ ਸੀ, ਜੋ 2015 ਵਿੱਚ ਵਧ ਕੇ 151 ਮਿਲੀਅਨ ਯੂਰੋ, ਯਾਨੀ ਕਰੀਬ 1182 ਕਰੋੜ ਰੁਪਏ ਹੋ ਗਿਆ ਸੀ।

ਭਾਰਤ ਦੇ ਰੱਖਿਆ ਮੰਤਰਾਲੇ ਨੇ ਫ੍ਰੈਂਚ ਅਖ਼ਬਾਰ ਦੇ ਇਸ ਦਾਅਵੇ ਨੂੰ ਖਾਰਜ ਕਰ ਦਿੱਤਾ ਹੈ। ਰੱਖਿਆ ਮੰਤਰਾਲੇ ਨੇ ਕਿਹਾ ਹੈ ਕਿ ਰਾਫਾਲ ਡੀਲ ਤੇ ਟੈਕਸ ਦਾ ਮਾਮਲਾ ਦੋਵੇਂ ਵੱਖ-ਵੱਖ ਵਿਸ਼ੇ ਹਨ। ਉਨ੍ਹਾਂ ਦੋਵਾਂ ਨੂੰ ਜੋੜ ਕੇ ਵੇਖਣਾ ਗਲਤ ਗੱਲ ਹੈ।

ਉੱਧਰ ਇਸ ਖ਼ਬਰ ਦੇ ਸਾਹਮਣੇ ਆਉਣ ਤੋਂ ਬਾਅਦ ਕਾਂਗਰਸ ਪ੍ਰਧਾਨ ਮੋਦੀ ‘ਤੇ ਹਮਲਾਵਰ ਨਜ਼ਰ ਆ ਰਹੀ ਹੈ। ਰਣਦੀਪ ਸੁਰਜੇਵਾਲਾ ਨੇ ਕਿਹਾ ਕਿ ਲਾ ਮੋਂਡੇ ਦੀ ਰਿਪੋਰਟ ਨਾਲ ‘ਮਨੀ ਟ੍ਰੇਲ’ ਦਾ ਖ਼ੁਲਾਸਾ ਹੋ ਗਿਆ ਹੈ। ਇਸ ਤੋਂ ਸਾਬਿਤ ਹੋ ਗਿਆ ਹੈ ਕਿ ਪੀਐਮ ਮੋਦੀ ਨੇ ਰਾਫਾਲ ਮਾਮਲੇ ਵਿੱਚ ਅੰਬਾਨੀ ਦੇ ਵਿਚੋਲੇ ਦਾ ਕੰਮ ਕੀਤਾ ਹੈ।

ਸੁਰਜੇਵਾਲਾ ਨੇ ਕਿਹਾ ਕਿ ਚੌਕੀਦਾਰ ਦੀ ਚੋਰੀ ਫੜੀ ਗਈ ਹੈ। ਉਨ੍ਹਾਂ ਕਿਹਾ ਕਿ 10 ਅਪਰੈਲ ਨੂੰ ਮੋਦੀ ਫਰਾਂਸ ਜਾਂਦੇ ਹਨ ਤੇ 36 ਜਹਾਜ਼ ਖਰੀਦਣ ਦਾ ਸੌਦਾ ਕਰਦੇ ਹਨ। ਇਸ ਦੇ ਕੁਝ ਦਿਨਾਂ ਬਾਅਦ ਹੀ 14 ਕਰੋੜ ਯੂਰੋ ਤੋਂ ਵੱਧ ਦਾ ਟੈਕਸ ਮੁਆਫ ਕਰ ਦਿੱਤਾ ਜਾਂਦਾ ਹੈ। ਉਨ੍ਹਾਂ ਦਾਅਵਾ ਕੀਤਾ ਕਿ ਇਹ ਮੋਦੀ ਜੀ ਦੀ ਕਿਰਪਾ ਹੈ। ਜਿਸ ‘ਤੇ ਮੋਦੀ ਜੀ ਦੀ ਕਿਰਪਾ ਹੋ ਜਾਏ ਉਸ ਦਾ ਕੁਝ ਵੀ ਹੋ ਸਕਦਾ ਹੈ। ਮੋਦੀ ਹੈ ਤਾਂ ਮੁਮਕਿਨ ਹੈ।

Leave A Reply

Your email address will not be published.