ਰਾਮ ਮੰਦਿਰ ਵਿਵਾਦ ਸੁਝਾਉਣ ਲਈ ਸੁਪਰੀਮ ਕੋਰਟ ਅੱਜ ਲੈ ਸਕਦੀ ਹੈ ਫੈਸਲਾ ?

204

ਨਵੀਂ ਦਿੱਲੀ : ਸੁਪਰੀਮ ਕੋਰਟ ਨੇ ਪਿਛਲੀ ਸੁਣਵਾਈ ਵਿਚ ਸਭ ਪਾਰਟੀਆਂ ਨੂੰ ਗੱਲਬਾਤ ਜ਼ਰੀਏ ਵਿਵਾਦ ਸੁਲਝਾਉਣ ਦਾ ਸੁਝਾਅ ਦਿੱਤਾ ਸੀ। ਚੀਫ ਜਸਟਿਸ ਰੰਜਨ ਗੋਗੋਈ ਦੀ ਪ੍ਰਧਾਨਗੀ ਵਾਲੀ ਪੰਜ ਮੈਂਬਰੀ ਸੰਵਿਧਾਨਕ ਬੈਂਚ ਨੇ ਕਿਹਾ ਸੀ ਕਿ ਜੇਕਰ ਇਕ ਫੀਸਦੀ ਵੀ ਗੁੰਜਾਇਸ਼ ਹੋਵੇ ਤਾਂ ਮਾਮਲਾ ਗੱਲਬਾਤ ਦੇ ਜ਼ਰੀਏ ਸੁਲਝਾਉਣ ਦੀ ਕੋਸ਼ਿਸ਼ ਕਰਨੀ ਚਾਹੀਦੀ ਹੈ। 

ਇਸ ‘ਤੇ ਮੁਸਲਿਮ ਪਾਰਟੀਆਂ ਦੇ ਵਕੀਲ ਰਾਜੀਵ ਧਵਨ ਨੇ ਕਿਹਾ ਕਿ ਜੇਕਰ ਅਦਾਲਤ ਚਾਹੁੰਦੀ ਹੈ ਤਾਂ ਉਹ ਕੋਸ਼ਿਸ਼ ਕਰ ਸਕਦੇ ਹਨ। ਉਸ ਇਸ ਦਾ ਵਿਰੋਧ ਨਹੀਂ ਕਰਨਗੇ। ਉੱਥੇ ਹੀ ‘ਰਾਮਲਲਾ ਵਿਰਾਜਮਾਨ’ ਦੇ ਵਕੀਲ ਸੀਐਸ ਵੈਦਨਾਥਨ ਨੇ ਕਿਹਾ ਕਿ ਪਹਿਲਾਂ ਵੀ ਇਸ ਦੀ ਕੋਸ਼ਿਸ਼ ਕੀਤੀ ਗਈ ਸੀ, ਪਰ ਕੋਈ ਫਾਇਦਾ ਨਹੀਂ ਹੋਇਆ।

Ram Mandir

Ram Mandir

ਹੋਰ ਹਿੰਦੂ ਪਾਰਟੀ ਦੇ ਵਕੀਲ ਰਣਜੀਤ ਕੁਮਾਰ ਨੇ ਵੀ ਕਿਹਾ ਸੀ ਕਿ ਹੁਣ ਵਿਚੋਲਗੀ ਸੰਭਵ ਨਹੀਂ ਹੈ। ਅਜਿਹੇ ‘ਚ ਅੱਗੇ ਸੁਣਵਾਈ ਹੋਣੀ ਚਾਹੀਦੀ ਹੈ। ਵੈਦਨਾਥਨ ਦੀ ਵਿਚੋਲਗੀ ਦੀ ਗੁੰਜਾਇਸ਼ ਨਾ ਹੋਣ ਦੀ ਗੱਲ ‘ਤੇ ਕੋਰਟ ਨੇ ਕਿਹਾ ਕਿ ਅਸੀਂ ਤੁਹਾਡੀ ਮਰਜ਼ੀ ਬਿਨਾ ਕੁਝ ਨਹੀਂ ਕਰਾਂਗੇ। ਅਗਲੀ ਸੁਣਵਾਈ ਵਿਚ ਦੋਵੇਂ ਪੱਖ ਦੱਸਣ ਕਿ ਕੀ ਕੋਈ ਰਸਤਾ ਨਿਕਲ ਸਕਦਾ ਹੈ ? ਹੁਣ ਦੇਖਣਾ ਇਹ ਹੋਵੇਗਾ ਕਿ ਬੈਂਚ ਇਸ ‘ਤੇ ਕੀ ਫੈਸਲਾ ਲੈਂਦੀ ਹੈ। 

Leave A Reply

Your email address will not be published.