ਰਾਹੁਲ ਗਾਂਧੀ ਦੇ ਮੁਰੀਦ ਹੋਏ ਬੀਜੇਪੀ ਲੀਡਰ

56

ਪਣਜੀ: ਰਾਫੇਲ ਸੌਦੇ ਨਾਲ ਸਬੰਧਤ ਜਾਰੀ ਸਿਆਸਤ ਦੇ ਚੱਲਦਿਆਂ ਰਾਹੁਲ ਗਾਂਧੀ ਨੇ ਗੋਆ ਦੇ ਮੁੱਖ ਮੰਤਰੀ ਮਨੋਹਰ ਪਰੀਕਰ ਨਾਲ ਮੁਲਾਕਾਤ ਕੀਤੀ। ਰਾਹੁਲ ਦੇ ਇਸ ਕਦਮ ਦੀ ਬੀਜੇਪੀ ਦੇ ਵਿਧਾਇਕ ਤੇ ਗੋਆ ਵਿਧਾਨ ਸਭਾ ਦੇ ਸਪੀਕਰ ਮਾਈਕਲ ਲੋਬੋ ਨੇ ਤਾਰੀਫ ਕੀਤੀ। ਉਨ੍ਹਾਂ ਕਿਹਾ ਕਿ ਗੋਆ ਤੇ ਦੇਸ਼ ਨੂੰ ਰਾਹੁਲ ਵਰਗੇ ਲੀਡਰ ਦੀ ਲੋੜ ਹੈ।

ਲੋਬੋ ਨੇ ਕਿਹਾ ਕਿ ਬਿਮਾਰ ਚੱਲ ਰਹੇ ਮੁੱਖ ਮੰਤਰੀ ਦਾ ਹਾਲ-ਚਾਲ ਪੁੱਛਣ ਲਈ ਰਾਹੁਲ ਨੇ ਵਿਸ਼ੇਸ਼ ਦੌਰਾ ਕੀਤਾ। ਉਨ੍ਹਾਂ ਦੀ ਸਾਦਗੀ ਤੇ ਨਿਮਰਤਾ ਦੀ ਸਾਰੇ ਗੋਆ ਵਾਸੀਆਂ ਤੇ ਭਾਰਤੀਆਂ ਨੂੰ ਸ਼ਲਾਘਾ ਕਰਨੀ ਚਾਹੀਦੀ ਹੈ। ਉਨ੍ਹਾਂ ਕਿਹਾ ਕਿ ਰਾਹੁਲ ਬੇਹੱਦ ਸਰਲ ਵਿਅਕਤੀ ਹਨ ਤੇ ਗੋਆ ਸਮੇਤ ਪੂਰੇ ਦੇਸ਼ ਨੂੰ ਉਨ੍ਹਾਂ ਵਰਗੇ ਲੀਡਰ ਦੀ ਲੋੜ ਹੈ। ਲੋਬੋ ਨੇ ਕਿਹਾ ਕਿ ਆਪਣੇ ਨਿੱਜੀ ਦੌਰੇ ਦੌਰਾਨ ਰਾਹੁਲ ਵਿਸ਼ੇਸ਼ ਤੌਰ ’ਤੇ ਮੁੱਖ ਮੰਤਰੀ ਮਨੋਹਰ ਪਾਰੀਕਰ ਨਾਲ ਮੁਲਾਕਾਤ ਕਰਨ ਲਈ ਆਏ। ਉਨ੍ਹਾਂ ਨੇ ਪਾਰੀਕਰ ਦੀ ਹਾਲ ਜਾਣਿਆ ਤੇ ਜਲਦੀ ਸਿਰਤਯਾਬ ਹੋਣ ਦੀ ਕਾਮਨਾ ਕੀਤੀ। ਰਾਹੁਲ ਗਾਂਧੀ ਨੇ ਵੀ ਇਸ ਮੁਲਾਕਾਤ ਸਬੰਧੀ ਟਵੀਟ ਕੀਤਾ।

Leave A Reply

Your email address will not be published.