ਵਿਆਹ ਦੇ ਸਵਾਲ ‘ਤੇ ਕੀ ਬੋਲੇ ਰਾਹੁਲ ਗਾਂਧੀ?

176

ਨਵੀਂ ਦਿੱਲੀ: ਤਾਜ਼ਾ ਵਿਧਾਨ ਸਭਾ ਚੋਣਾਂ ਵਿੱਚ ਚੰਗਾ ਪ੍ਰਦਰਸ਼ਨ ਕਰਨ ਮਗਰੋਂ ਰਾਹੁਲ ਗਾਂਧੀ ਦੇ ਸਿਤਾਰੇ ਬੁਲੰਦੀ ‘ਤੇ ਹਨ। ਤਾਜ਼ਾ ਇੰਟਰਵਿਊ ਵਿੱਚ ਜਿੱਥੇ ਉਹ ਲੋਕ ਸਭਾ ਚੋਣਾਂ ਤੋਂ ਪਹਿਲਾਂ ਆਪਣੀਆਂ ਤਿਆਰੀਆਂ ਬਾਰੇ ਗੱਲ ਕਰ ਰਹੇ ਹਨ, ਉੱਥੇ ਹੀ ਉਨ੍ਹਾਂ ਤੋਂ ਵਿਆਹ ਸਬੰਧੀ ਵੀ ਸਵਾਲ ਪੁੱਛੇ ਗਏ, ਜਿਸ ਨੂੰ ਖ਼ੂਬਸੂਰਤੀ ਨਾਲ ਟਾਲ ਗਏ।

‘ਗਲਫ਼ ਨਿਊਜ਼’ ਨੂੰ ਦਿੱਤੇ ਇੰਟਰਵਿਊ ਦੌਰਾਨ ਰਾਹੁਲ ਗਾਂਧੀ ਤੋਂ ਉਨ੍ਹਾਂ ਦੇ ਵਿਆਹ ਸਬੰਧੀ ਸਵਾਲ ਪੁੱਛਿਆ ਗਿਆ ਤਾਂ ਉਨ੍ਹਾਂ ਕਿਹਾ ਕਿ ਹਾਲੇ ਮੈਂ ਇੱਕੋ ਪਾਸੇ ਧਿਆਨ ਲਾਉਣਾ ਚਾਹੁੰਦਾ ਹਾਂ। ਉਨ੍ਹਾਂ ਕਿਹਾ ਕਿ ਅਸੀਂ ਵਿਚਾਰਧਾਰਕ ਲੜਾਈ ਲੜ ਰਹੇ ਹਾਂ। ਸਾਨੂੰ ਇਹ ਯਕੀਨੀ ਬਣਾਉਣਾ ਪਵੇਗਾ ਕਿ ਮੋਦੀ ਤੇ ਆਰਐਸਐਸ ਭਾਰਤੀ ਸੰਸਥਾਵਾਂ ‘ਤੇ ਕਬਜ਼ਾ ਨਾ ਕਰ ਲਵੇ। ਰਾਹੁਲ ਨੇ ਕਿਹਾ ਕਿ ਇਸ ਲਈ ਅਸੀਂ ਆਪਣੇ ਸਹਿਯੋਗੀਆਂ ਨਾਲ ਕੰਮ ਕਰ ਰਹੇ ਹਾਂ ਤਾਂ ਜੋ ਮੋਦੀ ਸਰਕਾਰ ਨੂੰ ਰਲ ਕੇ ਹਰਾਇਆ ਜਾ ਸਕੇ।

ਰਾਹੁਲ ਗਾਂਧੀ ਨੇ ਲੋਕ ਸਭਾ ਚੋਣਾਂ ਇਕੱਲੇ ਲੜਨ ਦੇ ਵੀ ਸੰਕੇਤ ਦਿੱਤੇ। ਉਨ੍ਹਾਂ ਦਾ ਇਹ ਬਿਆਨ ਉਸ ਸਮੇਂ ਆਇਆ ਹੈ ਜਦ ਮਾਇਆਵਤੀ ਤੇ ਅਖਿਲੇਸ਼ ਯਾਦਵ ਨੇ ਹੱਥ ਮਿਲਾ ਲਏ ਹਨ ਤੇ ਇਸ ਰਿਸ਼ਤੇ ‘ਚ ਕਾਂਗਰਸ ਲਈ ਕੋਈ ਜਗ੍ਹਾ ਨਹੀਂ ਬਚੀ ਹੈ ਪਰ ਇਸ ‘ਤੇ ਹਾਲੇ ਤਕ ਕੋਈ ਆਖ਼ਰੀ ਫੈਸਲਾ ਨਹੀਂ ਹੋਇਆ।

Leave A Reply

Your email address will not be published.