ਵਿਆਹ ਮਗਰੋਂ ਦੀਪਿਕਾ ਫਿਰ ਕਰੇਗੀ ਰਣਬੀਰ ਕਪੂਰ ਨਾਲ ਰੋਮਾਂਸ

422

ਮੁੰਬਈ: ਬੀਤੇ ਕੁਝ ਦਿਨ ਪਹਿਲਾਂ ਹੀ ਦੀਪਿਕਾ ਨੂੰ ਆਮਿਰ ਖ਼ਾਨ ਦੇ ਘਰ ਸਪੌਟ ਕੀਤਾ ਗਿਆ। ਇਸ ਤੋਂ ਬਾਅਦ ਬਾਲੀਵੁੱਡ ‘ਚ ਹਲਚਲ ਸ਼ੁਰੂ ਹੋ ਗਈ ਸੀ ਕਿ ਕੀ ਦੋਵੇਂ ਕਿਸੇ ਫ਼ਿਲਮ ‘ਚ ਇਕੱਠੇ ਨਜ਼ਰ ਆ ਸਕਦੇ ਹਨ। ਹੁਣ ਇਸ ਸਬੰਧੀ ਖ਼ਬਰ ਸਾਹਮਣੇ ਆਈ ਹੈ ਕਿ ਆਮਿਰ ਖ਼ਾਨ ਦੀ ਫ਼ਿਲਮ ‘ਮੋਗੁਲ’ ‘ਚ ਦੀਪਿਕਾ ਪਾਦੁਕੋਣ ਦੀ ਐਂਟਰੀ ਹੋ ਸਕਦੀ ਹੈ।

ਹਾਲ ਹੀ ‘ਚ ਕਰਨ ਦੇ ਚੈਟ ਸ਼ੋਅ ‘ਚ ਦੀਪਿਕਾ ਨੇ ਕਈ ਵੱਡੇ ਖੁਲਾਸੇ ਕੀਤੇ ਸੀ। ਇਨ੍ਹਾਂ ‘ਚ ਇੱਕ ਸੀ ਕਿ ਉਹ ਆਪਣੀ ਅਗਲੀ ਫ਼ਿਲਮ ‘ਚ ਸਲਮਾਨ ਖ਼ਾਨ ਨਾਲ ਨਹੀਂ ਸਗੋਂ ਆਮਿਰ ਖ਼ਾਨ ਨਾਲ ਕੰਮ ਕਰਨਾ ਚਾਹੁੰਦੀ ਹੈ। ਦੀਪਿਕਾ ਫ਼ਿਲਮ ‘ਚ ਆਮਿਰ ਨਾਲ ਰੋਮਾਂਸ ਕਰਦੀ ਨਜ਼ਰ ਨਹੀਂ ਆਵੇਗੀ ਤੇ ਨਾ ਹੀ ਅਜੇ ਦੀਪਿਕਾ ਨੇ ਫ਼ਿਲਮ ਸਾਈਨ ਕੀਤੀ ਹੈ।

ਇਸ ਤੋਂ ਬਾਅਦ ਕਰਨ ਦੇ ਹੀ ਚੈਟ ਸ਼ੋਅ ‘ਚ ਦੀਪਿਕਾ ਨੇ ਸੰਕੇਤ ਦਿੱਤਾ ਸੀ ਕਿ ਉਹ ਇੱਕ ਵਾਰ ਫੇਰ ਚਾਕਲੇਟ ਬੁਆਏ ਰਣਬੀਰ ਕਪੂਰ ਨਾਲ ਸਕਰੀਨ ਸ਼ੇਅਰ ਕਰ ਸਕਦੀ ਹੈ। ਜੀ ਹਾਂ, ਖ਼ਬਰਾਂ ਨੇ ਕਿ ਦੀਪਿਕਾ ਤੇ ਰਣਬੀਰ ਨੇ ਡਾਇਰੈਕਟਰ ਲਵ ਰੰਜਨ ਦੀ ਅਗਲੀ ਬੇਨਾਮ ਫ਼ਿਲਮ ਲਈ ਹੱਥ ਮਿਲਾ ਲਿਆ ਹੈ।

ਇਹ ਇੱਕ ਕਾਮੇਡੀ ਫ਼ਿਲਮ ਹੈ, ਜਿਸ ‘ਚ ਅਜੇ ਦਾ ਹੀ ਰੋਲ ਮੁੱਖ ਹੈ। ਫ਼ਿਲਮ ‘ਚ ਹੁਣ ਦੀਪਿਕਾ ਦੀ ਐਂਟਰੀ ਤੋਂ ਬਾਅਦ ਸਭ ਨੂੰ ਇੰਤਜ਼ਾਰ ਹੈ ਕਿ ਜੇਕਰ ਦੀਪਿਕਾ-ਰਣਬੀਰ ਦੇ ਓਪੋਜ਼ਿਟ ਹੈ ਤਾਂ ਅਜੇ ਦੇ ਨਾਲ ਸਕਰੀਨ ‘ਤੇ ਕਿਹੜੀ ਐਕਟਰਸ ਰੋਮਾਂਸ ਕਰਦੀ ਨਜ਼ਰ ਆਵੇਗੀ। ਇਹ ਫ਼ਿਲਮ 2020 ‘ਚ ਕ੍ਰਿਸਮਸ ‘ਤੇ ਰਿਲੀਜ਼ ਹੋਣੀ ਹੈ।

Leave A Reply

Your email address will not be published.