ਵਿਰਾਟ ਕੋਹਲੀ ਦੀ ਟੀਮ ਇੰਡੀਆ ਨੂੰ ਵਰਿੰਦਰ ਸਹਿਵਾਗ ਦੀ ਵੱਡੀ ਚਿਤਾਵਨੀ

95

 

ਨਵੀਂ ਦਿੱਲੀ— ਭਾਰਤੀ ਕ੍ਰਿਕਟ ਟੀਮ ਛੇਤੀ ਹੀ ਆਸਟਰੇਲੀਆ ਦੌਰੇ ‘ਤੇ ਰਵਾਨਾ ਹੋਣ ਵਾਲੀ ਹੈ। ਪਹਿਲਾਂ ਟੀ-20 ਮੁਕਾਬਲੇ ਦੀ ਸੀਰੀਜ਼ ਖੇਡਣ ਦੇ ਬਾਅਦ ਭਾਰਤੀ ਟੀਮ ਚਾਰ ਟੈਸਟ ਮੈਚਾਂ ਦੀ ਸੀਰੀਜ਼ ਖੇਡੇਗੀ। ਭਾਰਤ ਨੇ ਅਜੇ ਤੱਕ ਇਸ ਧਰਤੀ ‘ਤੇ ਕਦੀ ਵੀ ਟੈਸਟ ਸੀਰੀਜ਼ ‘ਚ ਜਿੱਤ ਦਰਜ ਨਹੀਂ ਕੀਤੀ ਹੈ ਪਰ ਮੰਨਿਆ ਜਾ ਰਿਹਾ ਹੈ ਕਿ ਭਾਰਤ ਕੋਲ ਸੀਰੀਜ਼ ਜਿੱਤਣ ਦਾ ਬਿਹਤਰੀਨ ਮੌਕਾ ਹੈ। ਲੱਗੀ ਹੋਈ ਹੈ। ਪਰ ਭਾਰਤ ਦੇ ਧਾਕੜ ਬੱਲੇਬਾਜ਼ ਰਹੇ ਵਰਿੰਦਰ ਸਹਿਵਾਗ ਨੇ ਟੀਮ ਇੰਡੀਆ ਨੂੰ ਚਿਤਾਵਨੀ ਦਿੱਤੀ ਹੈ ਕਿ ਵਾਰਨਰ-ਸਮਿਥ ਦੀ ਗੈਰਮੌਜੂਦਗੀ ‘ਚ ਵੀ ਕੰਗਾਰੂ ਟੀਮ ਬੇਹੱਦ ਖ਼ਤਰਨਾਕ ਹੈ ਅਤੇ ਭਾਰਤ ਨੂੰ ਆਸਟਰੇਲੀਆ ਨੂੰ ਹਲਕੇ ‘ਚ ਲੈਣ ਦੀ ਗਲਤੀ ਨਹੀਂ ਕਰਨੀ ਚਾਹੀਦੀ ਹੈ। ਸਹਿਵਾਗ ਨੇ ਪੱਤਰਕਾਰਾਂ ਨੂੰ ਕਿਹਾ ਕਿ ‘ਇਸ ਗੱਲ ਨਾਲ ਕੋਈ ਫਰਕ ਨਹੀਂ ਪੈਂਦਾ ਕਿ ਵਾਰਨਰ-ਸਮਿਥ ਉਸ ਟੀਮ ‘ਚ ਖੇਡ ਰਹੇ ਹਨ ਜਾਂ ਨਹੀਂ। ਆਸਟਰੇਲੀਆਈ ਟੀਮ ਆਪਣੇ ਘਰ ‘ਚ ਖੇਡ ਰਹੀ ਹੋਵੇਗੀ ਅਤੇ ਇਹੋ ਉਸ ਦੀ ਸਭ ਤੋਂ ਵੱਡੀ ਤਾਕਤ ਹੋਵੇਗੀ। ਸਹਿਵਾਗ ਦਾ ਇਹ ਵੀ ਕਹਿਣਾ ਹੈ ਕਿ ਇਨ੍ਹਾਂ ਦੋਹਾਂ ਖਿਡਾਰੀਆਂ ਦੀ ਜਗ੍ਹਾ ਜੋ ਖਿਡਾਰੀ ਟੀਮ ‘ਚ ਆ ਰਹੇ ਹਨ ਉਹ ਵੀ ਫਰਸਟ ਕਲਾਸ ਕ੍ਰਿਕਟ ਖੇਡ ਕੇ ਟੀਮ ‘ਚ ਆਏ ਹਨ ਅਤੇ ਭਾਰਤ ਲਈ ਮੁਸੀਬਤ ਖੜ੍ਹੀ ਕਰ ਸਕਦੇ ਹਨ।”

Leave A Reply

Your email address will not be published.