ਸਰਕਾਰੀ ਹਸਪਤਾਲ ‘ਚੋਂ ਸ਼ਰੇਆਮ 3 ਦਿਨਾਂ ਦਾ ਬੱਚਾ ਚੋਰੀ

37

ਫ਼ਤਿਹਾਬਾਦ: ਸਥਾਨਕ ਸਰਕਾਰੀ ਹਸਪਤਾਲ ਵਿੱਚ ਵੱਡੀ ਲਾਪ੍ਰਵਾਹੀ ਸਾਹਮਣੇ ਆਈ ਹੈ। ਇੱਥੇ ਇੱਕ ਨਵਜਾਤ ਬੱਚੇ ਨੂੰ ਚੋਰੀ ਕਰ ਲਿਆ ਗਿਆ। ਹਸਪਤਾਲ ਵਿੱਚ ਸੁਰੱਖਿਆ ਪ੍ਰਬੰਧਾਂ ਦੇ ਬਾਵਜੂਦ ਇੱਕ ਮਹਿਲਾ ਸਭ ਦੀਆਂ ਅੱਖਾਂ ਸਾਹਮਣੇ 3 ਦਿਨਾਂ ਦੇ ਬੱਚੇ ਨੂੰ ਚੁੱਕ ਕੇ ਲੈ ਗਈ।

ਹਾਸਲ ਜਾਣਕਾਰੀ ਮੁਤਾਬਕ ਜਦੋਂ ਵਾਰਡ ਤੋਂ ਬੱਚਾ ਚੋਰੀ ਹੋਇਆ ਤਾਂ ਹਫੜਾ-ਦਫੜੀ ਮੱਚ ਗਈ। ਮੌਕੇ ‘ਤੇ ਪਹੁੰਚੀ ਪੁਲਿਸ ਨੇ ਹਸਪਤਾਲ ਦੇ ਸੀਸੀਟੀਵੀ ਫੁਟੇਜ਼ ਖੰਘਾਲਣੇ ਸ਼ੁਰੂ ਕੀਤੇ ਤਾਂ ਇੱਕ ਮਹਿਲਾ ਬੱਚੇ ਨੂੰ ਲਿਜਾਂਦੀ ਨਜ਼ਰ ਆਈ। ਮਹਿਲਾ ਨੇ ਚੁੰਨੀ ਨਾਲ ਮੂੰਹ ਢੱਕਿਆ ਹੋਇਆ ਸੀ।

ਦਰਅਸਲ ਪਿੰਡ ਭੂਥਨ ਖੁਰਦ ਵਾਸੀ ਮਹਿਲਾ ਨੇ 3 ਦਿਨ ਪਹਿਲਾਂ ਨਾਗਰਿਕ ਹਸਪਤਾਲ ਵਿੱਚ ਬੱਚੇ ਨੂੰ ਜਨਮ ਦਿੱਤਾ ਸੀ। ਦੱਸਿਆ ਜਾ ਰਿਹਾ ਹੈ ਕਿ ਬੱਚਾ ਚੋਰੀ ਕਰਨ ਵਾਲੀ ਮਹਿਲਾ ਨੇ ਅੱਜ ਸਵੇਰੇ ਬੱਚਾ ਨੂੰ ਖਿਡਾਉਣ ਦੇ ਬਹਾਨੇ ਬੱਚਾ ਚੁੱਕਿਆ ਤੇ ਮੌਕਾ ਪਾ ਕੇ ਬੱਚੇ ਸਮੇਤ ਫਰਾਰ ਹੋ ਗਈ।

ਇਸ ਪਿੱਛੋਂ ਕਾਫੀ ਦੇਰ ਜਦੋਂ ਮਹਿਲਾ ਵਾਪਸ ਨਹੀਂ ਆਈ ਤਾਂ ਪਰਿਵਾਰ ਨੇ ਮਹਿਲਾ ਦੀ ਤਲਾਸ਼ ਸ਼ੁਰੂ ਕੀਤੀ। ਮਾਮਲੇ ਦੀ ਸੂਚਨਾ ਮਿਲਣ ‘ਤੇ ਸਿਹਤ ਵਿਭਾਗ ਵਿੱਚ ਹੜਕੰਪ ਮੱਚ ਗਿਆ। ਫਿਲਹਾਲ ਮੁਲਜ਼ਮ ਮਹਿਲਾ ਤੇ ਬੱਚੇ ਦਾ ਕੋਈ ਪਤਾ ਨਹੀਂ ਲੱਗਾ। ਪੁਲਿਸ ਸੀਸੀਟੀਵੀ ਦੇ ਆਧਾਰ ‘ਤੇ ਮਹਿਲਾ ਦੀ ਭਾਲ ਕਰ ਰਹੀ ਹੈ।

Leave A Reply

Your email address will not be published.