ਸਿਰੇ ਚੜ੍ਹਨ ਤੋਂ ਪਹਿਲਾਂ ਹੀ ਟੁੱਟਿਆ ‘ਆਪ’ ਤੇ ਕਾਂਗਰਸ ਦਾ ਰਿਸ਼ਤਾ, ਸ਼ੀਲਾ ਨੇ ਮਾਰੀ ਭਾਨੀ

106

ਨਵੀ ਦਿੱਲੀ : 2019 ਲੋਕਸਭਾ ਚੋਣਾਂ ਦੇ ਮੱਦੇਨਜ਼ਰ ਦੋਵੇ ਪਾਰਟੀਆਂ ਆਪ ਅਤੇ ਕਾਂਗਰਸ ਨੇ ਗਠਜੋੜ ਨੂੰ ਲੈ ਕੇ ਵੱਡਾ ਫੈਸਲਾ ਲਿਆ ਹੈ, ਜਿਸ ਤਹਿਤ ਉਹ ਇਕੱਲੇ ਚੋਣ ਲੜਨਗੇ। ਸੂਤਰਾਂ ਦੇ ਮੁਤਾਬਿਕ, ਕਾਂਗਰਸ ਦੇ ਪ੍ਰਧਾਨ ਰਾਹੁਲ ਗਾਂਧੀ ਅਤੇ ਆਪ ਦੇ ਆਗੂ ਅਰਵਿੰਦ ਕੇਜਰੀਵਾਲ ਦੋਵੇਂ ਹੀ ਚਾਹੁੰਦੇ ਸਨ ਕਿ ਦਿੱਲੀ ਦੀ 7 ਸੀਟਾਂ ਤੇ ਦੋਵਾਂ ਪਾਰਟੀਆਂ ਵਿਚ ਗਠਜੋੜ ਹੋਵੇ। ਪਰ ਸ਼ੀਲਾ ਦੀਕਸ਼ਿਤ ਦੀ ਦਲੀਲਾਂ ਸਾਹਮਣੇ ਪਾਰਟੀ ਪ੍ਰਧਾਨ ਰਾਹੁਲ ਗਾਂਧੀ ਨੂੰ ਝੁਕਣਾ ਪਿਆ। ਦਸਣਯੋਗ ਹੈ ਕਿ ਮੰਗਲਵਾਰ ਦੀ ਦੁਪਹਿਰ ਨੂੰ ਰਾਹੁਲ ਗਾਂਧੀ ਦੀ ਦਿੱਲੀ ਸਥਿਤ ਰਿਹਾਇਸ ਤੇ ਵੱਡੇ ਕਾਂਗਰਸੀ ਨੇਤਾਵਾਂ ਦੀ ਬੈਠਕ ਹੋਈ ਹੈ। 

ਜਿਸ ਵਿਚ ਦਿੱਲੀ ਕਾਂਗਰਸ ਦੇ ਪ੍ਰਧਾਨ ਸਮੇਤ ਵੱਡੇ ਮੰਤਰੀ ਸ਼ਾਮਿਲ ਸਨ। ਆਪ ਅਤੇ ਕਾਂਗਰਸ ਦੇ ਗਠਜੋੜ ਨਾਲ ਸਬੰਧਿਤ ਬੈਠਕ ਖਤਮ ਹੋਣ ਤੋਂ ਬਾਅਦ ਸ਼ੀਲਾ ਦੀਕਸ਼ਿਤ ਨੇ ਐਲਾਨ ਕੀਤਾ ਕਿ ਆਪ ਤੇ ਕਾਂਗਰਸ ਵਿਚਕਾਰ ਕੋਈ ਗਠਜੋੜ ਨਹੀ ਹੋਵੇਗਾ। ਦਸਿਆ ਜਾ ਰਿਹਾ ਹੈ ਕਿ ਰਾਹੁਲ ਗਾਂਧੀ ਤੇ ਕੇਜਰੀਵਾਲ ਦੋਵੇਂ ਆਗੂ ਗਠਜੋੜ ਚਾਹੁੰਦੇ ਹਨ ਪਰ ਅੰਤ ਨੂੰ ਸ਼ੀਲਾ ਦੀਕਸ਼ਿਤ ਦੀ ਦਲੀਲ ਤੇ ਮੋਹਰ ਲੱਗੀ ਹੈ।

ਗੋਰਤਲਬ ਹੈ ਕਿ ਏਆਈਸੀਸੀ ਦੇ ਨਿਰਦੇਸ਼ਨ ਤੇ ਸ਼ੀਲਾ ਨੇ ਲਗਾਤਾਰ 2 ਦਿਨਾਂ ਸੀਨੀਅਰ ਨੇਤਾਵਾਂ ਦੀ ਬੈਠਕਾਂ ਬੁਲਾਕੇ ਉਨ੍ਹਾਂ ਤੋਂ ਗਠਜੋੜ ਬਾਰੇ ਸ਼ਲਾਹ ਮੰਗੀ ਸੀ, ਜਿਸ ਵਿਚ ਸਾਰਿਆਂ ਨੇ ਇਹ ਕਹਿੰਦੇ ਹੋਏ ਗਠਜੋੜ ਨਾ ਕਰਨ ਦੀ ਸਲਾਹ ਦਿਤੀ ਕਿ ਦਿੱਲੀ ਵਿਚ ਲਗਾਤਾਰ ਕਾਂਗਰਸ ਦੀ ਪ੍ਰਸਿੱਧੀ ਵਿਚ ਵਾਧਾ ਹੋ ਰਿਹਾ ਹੈ। ਜਦਕਿ ਆਮ ਆਦਮੀ ਪਾਰਟੀ ਦੀ ਲੋਕਾਂ ਵਿਚ ਪ੍ਰਸਿਧੀ ਲਗਾਤਾਰ ਘਟ ਰਹੀ ਹੈ। ਉਨ੍ਹਾਂ ਨੇ ਕਾਂਗਰਸ ਦੇ ਅਲੱਗ-ਅਲੱਗ ਪ੍ਰੋਗਰਾਮਾਂ ਤੇ ਹੋਣ ਵਾਲੀ ਲੋਕਾ ਦੇ ਇਕੱਠ ਦੀ ਵੀ ਉਦਾਹਰਣ ਦਿੱਤੀ ਹੈ।

Leave A Reply

Your email address will not be published.