ਸੁਸ਼ਾਂਤ ਸਿੰਘ ਦੀਆਂ ਆਉਣ ਵਾਲੀਆਂ 5 ਫਿਲਮਾਂ, ਵੇਖੋ ਲਿਸਟ

28

ਮੁੰਬਈ: ਆਪਣੀ ਫ਼ਿਲਮੀ ਪਾਰੀ ਦੀ ਸ਼ੁਰੂਆਤ ‘ਕਾਏ ਪੋ ਚੇ’ ਨਾਲ ਕਰਨ ਵਾਲੇ ਸੁਸ਼ਾਂਤ ਸਿੰਘ ਰਾਜਪੁਤ ਦੇ ਸਿਤਾਰੇ ਬੁਲੰਦੀਆਂ ‘ਤੇ ਹਨ। ਸੁਸ਼ਾਂਤ ਨੇ ‘ਐਮਐਸ ਧੋਨੀ’ ਜਿਹੀ ਬਲਾਕਬਸਟਰ ਫ਼ਿਲਮ ਦੇਣ ਤੋਂ ਬਾਅਦ ਕਦੇ ਪਿੱਛੇ ਮੁੜ ਕੇ ਨਹੀਂ ਦੇਖੀਆ। ਇਸ ਤੋਂ ਬਾਅਦ ਉਸ ਕੋਲ ਕਈ ਫ਼ਿਲਮਾਂ ਦੇ ਆਫਰ ਤਾਂ ਆਏ ਪਰ ਸੁਸ਼ਾਂਤ ਨੇ ਉਨ੍ਹਾਂ ਚੋਂ ਕੁਝ ਚੁਨਿੰਦਾ ਫ਼ਿਲਮਾਂ ਹੀ ਸਾਈਨ ਕੀਤੀਆਂ, ਜਿਨ੍ਹਾਂ ਦੀ ਲਿਸਟ ਅਸੀਂ ਤੁਹਾਡੇ ਲਈ ਲੈ ਕੇ ਆਏ ਹਾਂ।ਸੋਨ ਚਿੜੀਆ: ਇਸ ਫ਼ਿਲਮ ‘ਚ ਸੁਸ਼ਾਂਤ ਸਿੰਘ ਰਾਜਪੁਤ ਚੰਬਲ ਦੇ ਡਾਕੂ ਦਾ ਰੋਲ ਕਰਦੇ ਨਜ਼ਰ ਆਉਣਗੇ। ਜਿਸ ਲਈ ਉਨ੍ਹਾਂ ਨੇ ਖੂਬ ਮਹਿਨਤ ਵੀ ਕੀਤੀ ਹੈ। ਫ਼ਿਲਮ ‘ਚ ਉਨ੍ਹਾਂ ਦੇ ਨਾਲ ਭੂਮੀ ਪੇਡਨੇਕਰ, ਮਨੋਜ ਵਾਜਪਾਈ ਅਤੇ ਰਣਵੀਰ ਸ਼ੌਰੀ ਜਿਹੇ ਕਲਾਕਾਰ ਵੀ ਹਨ। ਫ਼ਿਲਮ ਦਾ ਟੀਜ਼ਰ ਰਿਲੀਜ਼ ਹੋ ਚੁੱਕਿਆ ਹੈ ਅਤੇ ਫ਼ਿਲਮ ਅਗਲੇ ਸਾਲ 2 ਫਰਵਰੀ ਨੂੰ ਧਮਾਕਾ ਕਰੇਗੀ।ਕਿਜੀ ਔਰ ਮੈਨੀ: ਇਹ ਸੁਸ਼ਾਂਤ ਦੀ 2019 ‘ਚ ਆਉਣ ਵਾਲੀ ਤੀਜੀ ਅਜਿਹੀ ਫ਼ਿਲਮ ਹੋਵੇਗੀ ਜਿਸ ਦਾ ਇੰਤਜ਼ਾਰ ਫੈਨਸ ਨੂੰ ਜ਼ਰੂਰ ਰਹੇਗਾ। ਫ਼ਿਲਮ ਨੂੰ ਕਾਸਟਿੰਗ ਡਾਇਰੈਕਟਰ ਮੁਕੇਸ਼ ਛਾਬੜਾ ਡਾਇਰੈਕਟ ਕਰ ਰਹੇ ਹਨ, ਜਿਸ ‘ਚ ਸੁਸ਼ਾਂਤ ਦੇ ਨਾਲ ਸੰਜਨਾ ਘਈ ਸਕਰੀਨ ਸ਼ੇਅਰ ਕਰੇਗੀ।ਛਿਛੋਰੇ: ਆਮਿਰ ਖ਼ਾਨ ਦੀ ‘ਦੰਗਲ’ ਡਾਇਰੈਕਟ ਕਰਨ ਵਾਲੇ ਡਾਇਰੈਕਟਰ ਨਿਤੀਸ਼ ਕੁਮਾਰ ਵੀ ਸੁਸ਼ਾਂਤ ਨਾਲ ਫ਼ਿਲਮ ਲੈ ਕੇ ਆ ਰਹੇ ਹਨ। ਇਸ ਫ਼ਿਲਮ ‘ਚ ਸੁਸ਼ਾਂਤ ਸਿੰਘ ਦੇ ਨਾਲ ਸ਼੍ਰੱਧਾ ਕਪੂਰ ਨਜ਼ਰ ਆਵੇਗੀ। ਫ਼ਿਲਮ 2019 ‘ਚ 30 ਅਗਸਤ ਨੂੰ ਦਸਤਕ ਦਵੇਗੀ।ਡ੍ਰਾਈਵ: ਸੁਸ਼ਾਂਤ ਅਤੇ ਜੈਕਲੀਨ ਫ੍ਰਨਾਂਡੀਸ ਦੀ ਇਹ ਫ਼ਿਲਮ ਲੰਬੇ ਸਮੇਂ ਤੋਂ ਵਿੱਚ ਹੀ ਲਟਕ ਰਹੀ ਹੈ। ਖ਼ਬਰਾਂ ਨੇ ਕਿ ਪ੍ਰੋਡਿਊਸਰ-ਡਾਇਰੈਕਟਰ ਕਰਨ ਜੌਹਰ ਇਸ ਫ਼ਿਲਮ ਦੇ ਫਾਂਈਨਲ ਪ੍ਰੋਡਕਟ ਤੋਂ ਖੁਸ਼ ਨਹੀਂ ਸੀ, ਇਸ ਲਈ ਇਸ ਫ਼ਿਲਮ ਵੀ ਸਾਲ 2019 ‘ਚ ਰਿਲੀਜ਼ ਕੀਤੀ ਜਾਵੇਗੀ।ਚੰਦਾ ਮਾਮਾ ਦੂਰ ਕੇ: ਇਹ ਫ਼ਿਲਮ ਸੁਸ਼ਾਂਤ ਦੇ ਕਰੀਅਰ ਦੀ ਪਹਿਲੀ ਸਪੇਸ ਅਡਵੈਂਚਰ ਫ਼ਿਲਮ ਹੋਵੇਗੀ। ਕੁਝ ਦਿਨ ਪਹਿਲਾਂ ਖ਼ਬਰਾਂ ਸੀ ਕਿ ਫ਼ਿਲਮ ਬੰਦ ਹੋ ਗਈ ਹੈ ਪਰ ਹੁਣ ਫੇਰ ਖ਼ਬਰਾਂ ਨੇ ਕਿ ਪ੍ਰੋਡਿਊਸਰ ਇਸ ਫ਼ਿਲਮ ਨੂੰ ਫੇਰ ਤੋਂ ਬਣਾਉਨ ਲਈ ਤਿਆਰ ਹੋ ਗਏ ਹਨ।

Leave A Reply

Your email address will not be published.