ਸੋਨੂੰ ਨਿਗਮ ਦੀ ਵਿਗੜੀ ਸ਼ਕਲ, ਹਸਪਤਾਲ ਦਾਖਲ

15

ਮੁੰਬਈ : ਬੀਤੇ ਦਿਨੀਂ ਸੋਸ਼ਲ ਮੀਡੀਆ ‘ਤੇ ਫੇਸਮ ਬਾਲੀਵੁੱਡ ਸਿੰਗਰ ਸੋਨੂੰ ਨਿਗਮ ਦੀ ਤਸਵੀਰ ਵਾਇਰਲ ਹੋਈ ਸੀ। ਇਸ ‘ਚ ਸੋਨੂੰ ਦਾ ਚਿਹਰਾ ਕਾਫੀ ਵਿਗੜਿਆ ਹੋਇਆ ਨਜ਼ਰ ਆ ਰਿਹਾ ਹੈ। ਉਸ ਦੀਆਂ ਅੱਖਾਂ ਸੁੱਜੀਆਂ ਹੋਈਆਂ ਸੀ। ਬੀਤੇ ਕੁਝ ਦਿਨ ਤੋਂ ਸੋਨੂੰ ਮੁੰਬਈ ਦੇ ਨਾਨਾਵਤੀ ਹਸਪਤਾਲ ਦੇ ਆਈਸੀਯੂ ‘ਚ ਦਾਖਲ ਸੀ।

ਇਸ ਦੌਰਾਨ ਉਨ੍ਹਾਂ ਦੀ ਹਾਲਤ ਗੰਭੀਰ ਹੋ ਗਈ ਸੀ। ਜਦੋਂ ਉਹ ਆਈਸੀਯੂ ‘ਚ ਦਾਖਲ ਸੀ ਤਾਂ ਉਨ੍ਹਾਂ ਦੀ ਇਹ ਤਸਵੀਰ ਕਲਿੱਕ ਕੀਤੀ ਗਈ ਸੀ। ਇਸ ਤੋਂ ਬਾਅਦ ਫੈਨਸ ਨੇ ਉਨ੍ਹਾਂ ਦੀ ਸਿਹਤਯਾਬੀ ਲਈ ਦੁਆ ਮੰਗੀ। ਇਸ ਫੋਟੋ ਨੂੰ ਸੋਨੂੰ ਨੇ ਖੁਦ ਸੋਸ਼ਲ ਮੀਡੀਆ ‘ਤੇ ਸ਼ੇਅਰ ਕੀਤਾ ਹੈ। ਇਸ ਦੇ ਨਾਲ ਹੀ ਕੈਪਸ਼ਨ ‘ਚ ਆਪਣੇ ਫੈਨਸ ਦੀਆਂ ਦੁਆਵਾਂ ਤੇ ਪਿਆਰ ਲਈ ਧੰਨਵਾਦ ਕੀਤਾ ਹੈ। ਹੁਣ ਸੋਨੂੰ ਦੀ ਹਾਲਤ ਪਹਿਲਾਂ ਤੋਂ ਠੀਕ ਹੈ ਤੇ ਤਬੀਅਤ ਠੀਕ ਹੋਣ ਤੋਂ ਬਾਅਦ ਸੋਨੂੰ ਨੇ ਆਪਬੀਤੀ ਵੀ ਸੋਸ਼ਲ ਮੀਡੀਆ ‘ਤੇ ਦੱਸੀ। ਹਸਪਤਾਲ ‘ਚ ਦਾਖਲ ਹੋਣ ਤੋਂ ਕੁਝ ਸਮਾਂ ਪਹਿਲਾਂ ਸੋਨੂੰ ਨੇ ਸੀ-ਫੂਡ ਖਾਧਾ ਸੀ। ਇਸ ਤੋਂ ਉਨ੍ਹਾਂ ਨੂੰ ਐਲਰਜੀ ਹੋ ਗਈ ਸੀ ਤੇ ਡਾਕਟਰਾਂ ਨੇ ਉਨ੍ਹਾਂ ਨੂੰ ਐਂਟੀ-ਐਲਰਜ਼ੀ ਦੀ ਦਵਾਈ ਦਿੱਤੀ।

Leave A Reply

Your email address will not be published.