ਹਰਿਆਣਾ ‘ਚ ‘ਆਪ’ ਦਾ ਗਠਬੰਧਨ, ਕਾਂਗਰਸ ਨਹੀ ‘ਜੇਜੇਪੀ’ ਦਾ ਮਿਲਿਆ ਸਾਥ

39

ਨਵੀਂ ਦਿੱਲੀ: ਦਿੱਲੀ ਅਤੇ ਹਰਿਆਣਾ ‘ਚ ਆਮ ਆਦਮੀ ਪਾਰਟੀ-ਕਾਂਗਰਸ ‘ਚ ਗਠਬੰਧਨ ‘ਤੇ ਦੁਬਿਧਾ ਦੀ ਸਥਿਤੀ ਬਰਕਰਾਰ ਹੈ। ਇਸ ਦੌਰਾਨ ਆਮ ਆਦਮੀ ਪਾਰਟੀ ਨੇ ਹਰਿਆਣਾ ‘ਚ ਜਨਨਾਇਕ ਜਨਤਾ ਪਾਰਟੀ (ਜੇਜੇਪੀ) ਨਾਲ ਗਠਬੰਧਨ ਕਰਨ ਦਾ ਫੈਸਲਾ ਕੀਤਾ ਹੈ।

‘ਆਪ’ ਦੇ ਇੱਕ ਕਰੀਬੀ ਮੁਤਾਬਕ ‘ਆਪ’ ਅਤੇ ਜੇਜੇਪੀ ਹਰਿਆਣਾ ‘ਚ ਸਾਰੀਆਂ 10 ਸੀਟਾਂ ‘ਤੇ ਮਿਲਕੇ ਚੋਣ ਲੜੇਗੀ। ਖ਼ਬਰਾਂ ਨੇ ਕਿ ਆਪ ਕੁਲ 10 ਚੋਂ ਚਾਰ ਸੀਟਾਂ ਫਰੀਦਾਬਾਦ, ਗੁਡਗਾਂਓ, ਕਰਨਾਲ ਅਤੇ ਅੰਬਾਲਾ ‘ਚ ਚੋਣ ਲੜਣਾ ਚਾਹੁੰਦੀ ਹੈ। ਪਰ ਜੇਜੇਪੀ ਉਨ੍ਹਾਂ ਨੁੰ ਤਿੰਨ ਸੀਟਾਂ ਦੇਣ ਲਈ ਤਿਆਰ ਹੈ।

ਹਰਿਆਣਾ ‘ਚ ਆਪ ਅਤੇ ਕਾਂਗਰਸ ‘ਚ ਗਠਬੰਧਨ ਨੂੰ ਲੈ ਕੇ ਗੱਲਬਾਤ ਨਾਕਾਮਯਾਬ ਰਹੀ ਸੀ ਜਿਸ ਤੋਂ ਬਾਅਦ ਆਪ ਨੇ ਇਹ ਕਦਮ ਚੁੱਕਿਆ। ਹਰਿਆਣਾ ‘ਚ 10 ਲੋਕਸਭਾ ਸੀਟਾਂ ‘ਤੇ ਛੇਵੇਂ ਗੇੜ ‘ਚ 12 ਮਈ ਨੂੰ ਚੋਣਾਂ ਹੋਣਗੀਆਂ।

Leave A Reply

Your email address will not be published.