ਜ਼ਰੀਨ ਖ਼ਾਨ ਨਾਲ ਭੀੜ ‘ਚ ਬਤਮੀਜੀ, ਐਕਟਰਸ ਨੇ ਵੀ ਦਿੱਤਾ ਕਰਾਰਾ ਜਵਾਬ

307

ਮੁੰਬਈ: ਬਾਲੀਵੁੱਡ ਸਟਾਰਸ ਨਾਲ ਭੀੜ ‘ਚ ਅਕਸਰ ਬਤਮੀਜ਼ੀ ਹੁੰਦੀ ਰਹਿੰਦੀ ਹੈ ਜਿਸ ਬਾਰੇ ਕੁਝ ਖੁਲ੍ਹ ਕੇ ਬੋਲਦੇ ਹਨ ਕੁਝ ਨਹੀ। ਪਰ ਇਸ ਵਾਰ ਜਿਸ ਐਕਟਰਸ ਭੀੜ ‘ਚ ਬਤਮੀਜ਼ੀ ਦਾ ਸ਼ਿਕਾਰ ਹੋਈ ਉਸ ਨੇ ਆਪਣੇ ਨਾਲ ਬਤਮਿਜ਼ੀ ਕਰਨ ਵਾਲੇ ਦਾ ਉਹ ਹਾਲ ਕੀਤਾ ਹੈ ਜਿਸ ਤੋਂ ਬਾਅਦ ਕਈ ਲੋਕਾਂ ਨੂੰ ਸਬਕ ਮਿਲੇਗਾ।

ਜਿਸ ਐਕਟਰਸ ਨੇ ਆਪਣੇ ਨਾਲ ਬਤਮੀਜ਼ੀ ਕਰਨ ਵਾਲੇ ਨੂੰ ਸਬਕ ਸਿਖਾਇਆ ਹੈ ਉਹ ਕੋਈ ਹੋਰ ਨਹੀਂ ਜ਼ਰੀਨ ਖ਼ਾਨ ਹੈ। ਮਾਮਲਾ 14 ਦਸੰਬਰ 2018 ਦਾ ਹੈ। ਜਿਸ ਬਾਰੇ ਜ਼ਰੀਨ ਦਾ ਬਿਆਨ ਵੀ ਸਾਹਮਣੇ ਆਇਆ ਹੈ, “ਕਈ ਵਾਰ ਸਾਨੂੰ ਕਮਾਨ ਆਪਣੇ ਹੱਥ ਲੈਣੀ ਪੈਂਦੀ ਹੈ। ਇਹ ਸੋਚੇ ਬਿਨਾ ਕਿ ਕੋਈ ਕੀ ਕਹੇਗਾ ਜਾਂ ਕੀ ਸੋਚੇਗਾ। ਇੱਕ ਅੋਰਤ ਹੋਣ ਦੇ ਨਾਤੇ ਮੈਂ ਹਮੇਸ਼ਾ ਇਹੀ ਕਹਾਂਗੀ ਕਿ ਜੇਕਰ ਕੋਈ ਤੁਹਾਡੇ ਨਾਲ ਬਤਮੀਜ਼ੀ ਕਰ ਰਿਹਾ ਹੈ ਜਾਂ ਤੁਹਾਡਾ ਫਾਈਦਾ ਚੁੱਕਣ ਦੀ ਕੋਸ਼ਿਸ਼ ਕਰ ਰਿਹਾ ਹੈ ਤਾਂ ਤੁਹਾਨੂੰ ਉਸ ਦਾ ਮੂੰਹ ਤੋੜ ਦੇਣਾ ਚਾਹਿਦਾ ਹੈ। ਫੇਰ ਇਹ ਕੋਸ਼ਿਸ਼ ਬੰਦ ਕਮਰੇ ‘ਚ ਹੋਵੇ ਜਾਂ ਪਬਲਿਕ ਪਲੇਸ ‘ਚ”।
ਇਸ ਘਟਨਾ ਦਾ ਵੀਡੀਓ ਸੋਸ਼ਲ ਮੀਡੀਆਂ ‘ਤੇ ਜੰਮ ਕੇ ਵਾਇਰਲ ਹੋ ਰਿਹਾ ਹੈ। ਜਿਸ ‘ਚ ਭੀੜ ਬਹੁਤ ਹੈ ਅਤੇ ਜ਼ਰੀਨ ਖ਼ਾਨ ਭੀੜ ‘ਤੇ ਗੁੱਸਾ ਵੀ ਕਰ ਰਹੀ ਹੈ।

Leave A Reply

Your email address will not be published.