BJP ਦਾ ਮਾਸਟਰਸਟ੍ਰੋਕ, ਇੱਕ ਰੁਪਏ ‘ਚ ਮਿਲਣਗੇ 5 ਕਿੱਲੋ ਚੌਲ਼, ਅੱਧਾ ਕਿੱਲੋ ਦਾਲ ਤੇ ਲੂਣ

147

ਕਟਕ: ਬੀਜੇਪੀ ਲੀਡਰ ਤੇ ਕੇਂਦਰੀ ਮੰਤਰੀ ਧਰਮਿੰਦਰ ਪ੍ਰਧਾਨ ਨੇ ਉੜੀਸਾ ਦੇ ਕਟਕ ਵਿੱਚ ਐਲਾਨ ਕੀਤਾ ਹੈ ਕਿ ਰਾਸ਼ਟਰੀ ਖੁਰਾਕ ਸੁਰੱਖਿਆ ਯੋਜਨਾ ਅਧੀਨ ਲੋਕਾਂ ਨੂੰ ਇੱਕ ਰੁਪਏ ਵਿੱਚ 5 ਕਿੱਲੋ ਚਾਵਲ, 500 ਗਰਾਮ ਦਾਲ ਤੇ ਨਮਕ ਦਿੱਤਾ ਜਾਏਗਾ। ਇਹ ਲਾਭ ਰਾਸ਼ਟਰੀ ਖੁਰਾਕ ਸੁਰੱਖਿਆ ਸਕੀਮ ਤਹਿਤ ਲਾਗੂ ਕੀਤੀ ਜਾਏਗੀ। ਦੱਸ ਦੇਈਏ ਲੋਕ ਸਭਾ ਦੇ ਪਹਿਲੇ ਗੇੜ ਦੀਆਂ ਚੋਣਾਂ ਮੁੱਖ ਗਈਆਂ ਹਨ ਤੇ ਅਜੇ ਵੀ ਸਿਆਸੀ ਪਾਰਟੀਆਂ ਵੋਟਰਾਂ ਨੂੰ ਲੁਭਾਉਣ ਲਈ ਇੱਕ ਤੋਂ ਵੱਧ ਇੱਕ ਲੁਭਾਵਣੇ ਵਾਅਦੇ ਕਰ ਰਹੀਆਂ ਹਨ।

ਦੱਸ ਦੇਈਏ ਇਸ ਤੋਂ ਪਹਿਲਾਂ ਮੋਦੀ ਸਰਕਾਰ ਆਪਣੇ ਅੰਤਰਿਮ ਬਜਟ ਵਿੱਚ ਕਿਸਾਨਾਂ ਨੂੰ ਸਾਲਾਨਾ 6 ਹਜ਼ਾਰ ਰੁਪਏ ਦੇਣ ਦਾ ਐਲਾਨ ਕੀਤਾ ਹੈ। ਇਸ ਤੋਂ ਇਲਾਵਾ ਮਜ਼ਦੂਰਾਂ ਨੂੰ ਪੈਨਸ਼ਨ ਦੇਣ ਦਾ ਵੀ ਪ੍ਰਬੰਧ ਲਿਆਂਦਾ ਗਿਆ ਹੈ। ਧਰਮਿੰਦਰ ਪ੍ਰਧਾਨ ਨੇ ਦੱਸਿਆ ਕਿ ਇਸ ਯੋਜਨਾ ਨਾਲ ਪੂਰੇ ਦੇਸ਼ ਦੇ ਕਰੀਬ 3.26 ਕਰੋੜ ਲੋਕਾਂ ਨੂੰ ਲਾਭ ਮਿਲੇਗਾ। ਯਾਦ ਰਹੇ ਉੜੀਸਾ ਵਿੱਚ ਧਰਮਿੰਦਰ ਪ੍ਰਧਾਨ ਦਾ ਖ਼ਾਸ ਨਾਂ ਹੈ। ਸੂਬੇ ਵਿੱਚ ਬੀਜੇਪੀ ਵੱਲੋਂ ਅਗਲੇ ਮੁੱਖ ਮੰਤਰੀ ਵਜੋਂ ਧਰਮਿੰਦਰ ਪ੍ਰਧਾਨ ਦਾ ਨਾਂ ਐਲਾਨਿਆ ਜਾ ਸਕਦਾ ਹੈ। ਮੌਜੂਦਾ ਉਹ ਮੱਧ ਪ੍ਰਦੇਸ਼ ਤੋਂ ਰਾਜ ਸਭਾ ਸਾਂਸਦ ਹਨ।

Leave A Reply

Your email address will not be published.