ਸੀਐਮ ਯੋਗੀ ਨੇ ਫੈਜਾਬਾਦ ਦਾ ਨਾਂ ਬਦਲ ਕੇ ‘ਅਯੋਧਿਆ’ ਰੱਖਿਆ

174

ਯੂਪੀ – ਮੁੱਖ ਮੰਤਰੀ ਯੋਗੀ ਅਦਿੱਤਿਆਨਾਥ ਨੇ ਜ਼ਿਲ੍ਹਾ ਫੈਜਾਬਾਦ ਦਾ ਨਾਂ ਬਦਲ ਕੇ ਅਯੋਧਿਆ ਕਰ ਦਿੱਤਾ ਹੈ। ਅਯੋਧਿਆ ਵਿੱਚ ਦੀਵਾਲੀ ਦੇ ਇੱਕ ਪ੍ਰੋਗਰਾਮ ਵਿੱਚ ਆਪਣੇ ਸੰਬੋਧਨ ਦੌਰਾਨ ਉਨ੍ਹਾਂ ਇਹ ਵੱਡਾ ਐਲਾਨ ਕੀਤਾ। ਇਸ ਤੋਂ ਇਲਾਵਾ ਉਨ੍ਹਾਂ ਸੰਬੋਦਨ ਦੌਰਾਨ ਅਯੋਧਿਆ ਵਿੱਚ ਦਰਸ਼ਥ ਦੇ ਨਾਂ ’ਤੇ ਇੱਕ ਮੈਡੀਕਲ ਕਾਲਜ ਦੇ ਨਿਰਮਾਣ ਬਾਰੇ ਵੀ ਚਾਨਣਾ ਪਾਇਆ। ਇਸ ਦੌਰਾਨ ਦੱਖਣ ਕੋਰੀਆ ਦੀ ਫਰਸਟ ਲੇਡੀ ਕਿਮ ਜੂੰਗ ਸੂਕ ਵੀ ਮੌਜੂਦ ਸਨ। ਉਨ੍ਹਾਂ ਨੇ ਪੀਐਮ ਮੋਦੀ ਦਾ ਧੰਨਵਾਦ ਕੀਤਾ ਤੇ ਸੀਐਮ ਯੋਗੀ ਨੂੰ ਦੀਵਾਲੀ ਦੀਆਂ ਸ਼ੁਭਕਾਮਨਾਵਾਂ ਦਿੱਤੀਆਂ।

ਸੀਐਮ ਯੋਗੀ ਨੇ ਕਿਹਾ ਕਿ ਇੱਕ ਸਾਲ ਬਾਅਦ ਫਿਰ ਤੋਂ ਉਹ ਭਾਗਵਾਨ ਰਾਮ ਦੀ ਪਾਵਨ ਜਨਮਭੂਮੀ ’ਤੇ ਆਏ ਹਨ। ਇਸ ਮੌਕੇ ਉਨ੍ਹਾਂ ਪੀਐਮ ਮੋਦੀ ਦੀ ਵਡਿਆਈ ਕਰਦਿਆਂ ਕਿਹਾ ਕਿ ਇਸ ਪ੍ਰੋਗਰਾਮ ਨੂੰ ਪੀਐਮ ਮੋਦੀ ਦਾ ਆਸ਼ੀਰਵਾਦ ਪ੍ਰਾਪਤ ਹੈ। ਉਨ੍ਹਾਂ ਕਿਹਾ ਕਿ ਅਯੋਧਿਆ ਨਾਲ ਕੋਈ ਵਧੀਕੀ ਨਹੀਂ ਹੋਏਗੀ।

ਉਨ੍ਹਾਂ ਕਿਹਾ ਕਿ ਪੂਰਾ ਦੇਸ਼ ਜਾਣਦਾ ਹੈ ਕਿ ਅਯੋਧਿਆ ਕੀ ਚਾਹੁੰਦਾ ਹੈ। ਪਹਿਲਾਂ ਲੋਕ ਅਯੋਧਿਆ ਦਾ ਨਾਂ ਲੈਣ ਤੋਂ ਵੀ ਡਰਦੇ ਸਨ। ਇਸ ਮੌਕੇ ਉਨ੍ਹਾਂ ਆਪਣੀ ਸਰਕਾਰ ਵੱਲੋਂ ਕੀਤੇ ਸੁਧਾਰ ਵੀ ਗਿਣਾਏ ਤੇ ਆਉਣ ਵਾਲੇ ਸਮੇਂ ਵਿੱਚ ਕੀਤੇ ਜਾਣ ਵਾਲੇ ਸੁਧਾਰਾਂ ਤੇ ਨਿਰਮਾਣ ਕਾਰਜਾਂ ਬਾਰੇ ਦੱਸਿਆ।

Leave A Reply

Your email address will not be published.