ਐੱਨ. ਆਰ. ਆਈਜ਼ ਨੇ ਥਾਪੜੀ ਖਹਿਰਾ ਦੀ ਪਿੱਠ, ਚਿੱਠੀ ਲਿਖ ਕੇ ਕੇਜਰੀਵਾਲ ਦੀ ਕੀਤੀ ਲਾਹ-ਪਾਹ

112

 

ਜਲੰਧਰ— ਆਮ ਆਦਮੀ ਪਾਰਟੀ ‘ਚੋਂ ਮੁਅੱਤਲ ਕੀਤੇ ਗਏ ਵਿਰੋਧੀ ਧਿਰ ਦੇ ਸਾਬਕਾ ਨੇਤਾ ਸੁਖਪਾਲ ਖਹਿਰਾ ਨੂੰ ਐੱਨ. ਆਰ. ਆਈਜ਼. ਦਾ ਸਾਥ ਮਿਲ ਗਿਆ ਹੈ। 100 ਦੇ ਕਰੀਬ ਐੱਨ. ਆਰ. ਆਈਜ਼ ਨੇ ਕੇਜਰੀਵਾਲ ਨੂੰ ਰੋਸ ਭਰੀ ਖੁੱਲ੍ਹੀ ਚਿੱਠੀ ਲਿਖ ਕੇ ਉਨ੍ਹਾਂ ‘ਤੇ ਗੰਭੀਰ ਦੋਸ਼ ਲਗਾਏ ਹਨ।ਦਰਅਸਲ ਐੱਨ. ਆਰ. ਆਈਜ਼ ਸੁਖਪਾਲ ਖਹਿਰਾ ਅਤੇ ਕੰਵਰ ਸੰਧੂ ਨੂੰ ਅਰਵਿੰਦ ਕੇਜਰੀਵਾਲ ਵੱਲੋਂ ਪਾਰਟੀ ‘ਚੋਂ ਕੱਢਣ ਤੋਂ ਕਾਫੀ ਨਾਰਾਜ਼ ਹਨ। ਉਨ੍ਹਾਂ ਨੇ ਪੱਤਰ ‘ਚ ‘ਆਪ’ ਕਨਵੀਨਰ ਅਤੇ ਦਿੱਲੀ ਦੇ ਮੁੱਖ ਮੰਤਰੀ ਅਰਵਿੰਦ ਕੇਜਰੀਵਾਲ ‘ਤੇ ਪੰਜਾਬ ਦੇ ਲੋਕਾਂ ਨਾਲ ਧੋਖਾ ਕਰਨ ਦੇ ਦੋਸ਼ ਲਗਾਏ ਹਨ। ਪ੍ਰਵਾਸੀ ਪੰਜਾਬੀਆਂ ਨੇ ਕੇਜਰੀਵਾਲ ਨੂੰ ਪੰਜਾਬ ਦਾ ਗੱਦਾਰ ਐਲਾਨ ਦਿੱਤਾ ਹੈ।ਚਿੱਠੀ ‘ਚ ਉਨ੍ਹਾਂ ਨੇ ਲਿਖਿਆ ਕਿ ਅਸੀਂ ਪਾਰਟੀ ਨੂੰ ਹਜ਼ਾਰਾਂ ਡਾਲਰ ਭੇਜੇ ਪਰ ਕੇਜਰੀਵਾਲ ਨੇ ਪੰਜਾਬ ਨਾਲ ਧੋਖਾ ਕੀਤਾ ਹੈ!

Leave A Reply

Your email address will not be published.