ਐੱਸ. ਆਈ. ਟੀ. ਸਾਹਮਣੇ ਕੱਲ੍ਹ ਪੇਸ਼ ਹੋਣਗੇ ਅਕਸ਼ੈ ਕੁਮਾਰ

191

 

ਜਲੰਧਰ— ਸਾਬਕਾ ਮੁੱਖ ਮੰਤਰੀ ਪ੍ਰਕਾਸ਼ ਸਿੰਘ ਬਾਦਲ ਅਤੇ ਅਕਾਲੀ ਦੇ ਪ੍ਰਧਾਨ ਸੁਖਬੀਰ ਸਿੰਘ ਬਾਦਲ ਦੇ ਨਾਲ-ਨਾਲ ਬਾਲੀਵੁੱਡ ਦੇ ਮਸ਼ਹੂਰ ਅਦਾਕਾਰ ਅਕਸ਼ੈ ਕੁਮਾਰ ਵੀ ਹੁਣ ਬੇਅਦਬੀ ਅਤੇ ਗੋਲੀ ਕਾਂਡ ਮਾਮਲੇ ਦੀ ਜਾਂਚ ਕਰ ਰਹੀ ਸਿੱਟ ਦੇ ਰਡਾਰ ‘ਤੇ ਹਨ। ਆਪਣੇ ਘਰ ‘ਚ ਡੇਰਾ ਮੁੱਖੀ ਤੇ ਸੁਖਬੀਰ ਬਾਦਲ ਦੀ ਕਥਿਤ ਤੌਰ ‘ਤੇ ਮੁਲਾਕਾਤ ਕਰਵਾਉਣ ਦੇ ਦੋਸ਼ ‘ਚ ਫਸੇ ਅਕਸ਼ੈ ਕੁਮਾਰ ਬੁੱਧਵਾਰ ਨੂੰ ਐੱਸ. ਆਈ. ਟੀ. ਸਾਹਮਣੇ ਪੇਸ਼ ਹੋਣਗੇ।

ਸੂਤਰਾਂ ਮੁਤਾਬਕ ਪੁੱਛਗਿੱਛ ਲਈ ਥਾਂ ਅੱਜ ਸ਼ਾਮ ਤੈਅ ਹੋਵੇਗੀ। ਉਨ੍ਹਾਂ ਕੋਲੋਂ ਘਰ ‘ਚ ਹੋਈ 100 ਕਰੋੜ ਦੀ ਡੀਲ ਬਾਰੇ ਪੁੱਛਗਿੱਛ ਹੋਵੇਗੀ। ਬੀਤੇ ਦਿਨੀਂ ਅਕਸ਼ੈ ਦੀ ਪਤਨੀ ਟਵਿੰਕਲ ਦੇ 2 ਸਾਲ ਪੁਰਾਣੇ ਇਕ ਟਵੀਟ ਨੇ ਮਾਮਲਾ ਹੋਰ ਗਰਮਾ ਦਿੱਤਾ ਹੈ। ਇਸ ਟਵੀਟ ‘ਚ ਟਵਿੰਕਲ ਗੁਰਮੀਤ ਰਾਮ ਰਹੀਮ ਦੇ ਗੁਆਂਢੀ ਬਣਨ ਦੀ ਤਸਦੀਕ ਕਰ ਰਹੀ ਹੈ।

Leave A Reply

Your email address will not be published.