ਕਾਂਗਰਸ ਨੂੰ ਪੰਜਾਬ ‘ਚ ਉਮੀਦਵਾਰ ਐਲਾਨਣ ਦੀ ਨਹੀਂ ਕੋਈ ਕਾਹਲੀ

119

ਜਲੰਧਰ: ਹਾਲਾਂਕਿ, ਪੰਜਾਬ ਦੀ ਲੀਡਰਸ਼ਿਪ ਨੇ ਲੋਕ ਸਭਾ ਚੋਣਾਂ ਵਾਸਤੇ ਆਪਣੀ ਪਸੰਦ ਦੇ ਉਮੀਦਵਾਰਾਂ ਦੀ ਛਾਂਟੀ ਕਰ ਲਈ ਹੈ, ਪਰ ਹਾਲੇ ਹਾਈਕਮਾਨ ਉਮੀਦਵਾਰ ਐਲਾਨਣ ‘ਚ ਕੋਈ ਕਾਹਲੀ ਨਹੀਂ ਕਰਨਾ ਚਾਹੁੰਦੀ। ਕਾਂਗਰਸ ਦੇ ਸੂਬਾ ਪ੍ਰਧਾਨ ਸੁਨੀਲ ਜਾਖੜ ਨੇ ਦੱਸਿਆ ਕਿ ਪੰਜਾਬ ਵਿੱਚ ਕਾਂਗਰਸ ਕੁਝ ਦੇਰੀ ਨਾਲ ਉਮੀਦਵਾਰ ਉਤਾਰੇਗੀ।

ਪੰਜਾਬ ਵਿੱਚ ਆਖਰੀ ਗੇੜ ਦੇ ਮੱਦੇਨਜ਼ਰ 19 ਮਈ ਨੂੰ ਲੋਕ ਸਭਾ ਚੋਣ ਹੋਣੀ ਹੈ, ਇਸ ਲਈ ਕਾਂਗਰਸ ਇੱਥੇ ਉਮੀਦਵਾਰ ਵੀ ਦੇਰੀ ਨਾਲ ਉਤਾਰੇਗੀ। ਕਾਂਗਰਸ ਦੇ ਸੂਬਾ ਪ੍ਰਧਾਨ ਮੁਤਾਬਕ ਜਿਨ੍ਹਾਂ ਸੂਬਿਆਂ ਵਿੱਚ ਪਹਿਲਾਂ ਚੋਣ ਹੋਣੀ ਹੈ, ਉਨ੍ਹਾਂ ਵਿੱਚ ਪਹਿਲਾਂ ਉਮੀਦਵਾਰ ਉਤਾਰੇ ਜਾਣਗੇ ਪੰਜਾਬ ਵਿੱਚ ਥੋੜ੍ਹੇ ਦਿਨਾਂ ਬਾਅਦ ਉਮੀਦਵਾਰ ਮੈਦਾਨ ਵਿੱਚ ਲਿਆਂਦੇ ਜਾਣਗੇ।

ਜਾਖੜ ਨੇ ਪ੍ਰੈੱਸ ਕਾਨਫਰੰਸ ਵਿੱਚ ਪੰਜਾਬ ਵਿੱਚ ਆਪਣੀ ਪਾਰਟੀ ਦੀ ਸਰਕਾਰ ਦੇ ਦੋ ਸਾਲ ਦੀਆਂ ਪ੍ਰਾਪਤੀਆਂ ਵੀ ਗਿਣਾਈਆਂ। ਜਾਖੜ ਨੇ ਪ੍ਰਧਾਨ ਮੰਤਰੀ ਨਰੇਂਦਰ ਮੋਦੀ ਦੀ ਨਮੋ ਐਪ ਦੀ ਸਬੰਧੀ ਚੋਣ ਕਮਿਸ਼ਨ ਨੂੰ ਸ਼ਿਕਾਇਤ ਕਰਨ ਦੀ ਗੱਲ ਵੀ ਕਹੀ। ਉਨ੍ਹਾਂ ਦਾਅਵਾ ਕੀਤਾ ਕਿ ਚੋਣ ਜ਼ਾਬਤਾ ਲੱਗਣ ਤੋਂ ਬਾਅਦ ਵੀ ਪ੍ਰਧਾਨ ਮੰਤਰੀ ਨਮੋ ਐਪ ਰਾਹੀਂ ਬੀਜੇਪੀ ਦੇ ਮੈਂਬਰ ਬਣਾ ਰਹੇ ਹਨ।

Leave A Reply

Your email address will not be published.